ਜਸਵਿੰਦਰ ਭੱਲਾ ਦੀ ਅੰਤਿਮ ਅਰਦਾਸ- ਵੱਖ ਵੱਖ ਸ਼ਖ਼ਸੀਅਤਾਂ ਪੁੱਜਣੀਆਂ ਸ਼ੁਰੂ
ਚੰਡੀਗੜ੍ਹ, 30 ਅਗਸਤ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਦੇ ਸੈਕਟਰ 35 ਦੇ ਗੁਰਦੁਆਰਾ ਸਾਹਿਬ ਵਿਖੇ ਮਰਹੂਮ ਪ੍ਰਸਿੱਧ ਅਦਾਕਾਰ ਜਸਵਿੰਦਰ ਭੱਲਾ ਦੇ ਭੋਗ ਸਮੇਂ ਵੱਖ-ਵੱਖ ਰਾਜਨੀਤਿਕ ਹਸਤੀਆਂ ਦੇ ਨਾਲ ਨਾਲ ਫ਼ਿਲਮ ਜਗਤ ਦੀਆਂ ਅਤੇ ਸੰਗੀਤ ਜਗਤ ਦੀਆਂ ਸ਼ਖਸੀਅਤਾਂ ਦਾ ਪੁੱਜਣਾ ਸ਼ੁਰੂ ਹੋ ਗਿਆ ਹੈ।
ਇਸ ਮੌਕੇ ’ਤੇ ਪੰਜਾਬ ਦੇ ਕੈਬਿਨਟ ਮੰਤਰੀ ਤਰੁਨਪ੍ਰੀਤ ਸਿੰਘ ਸੋਧ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜਾ ਵਾਲਾ, ਗੁਰਭਜਨ ਗਿੱਲ, ਸ਼ਮਸ਼ੇਰ ਸੰਧੂ, ਹਰਪ੍ਰੀਤ ਸੇਖੋ, ਉੱਘੇ ਫਿਲਮ ਨਿਰਦੇਸ਼ਕ ਸੰਮੀਪ ਕੰਗ, ਅਦਾਕਾਰ ਬੀਨੂ ਢਿੱਲੋਂ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਨਿਰਮਾਤਾ ਜਰਨੈਲ ਘੁਮਾਣ, ਅਲਾਪ ਸਿਕੰਦਰ , ਸਾਰੰਗ ਸਿਕੰਦਰ, ਡਾਕਟਰ ਨਿਰਮਲ ਜੌੜਾ, ਗਾਇਕਾ ਗੁਲਸ਼ਨ ਕੋਮਲ, ਡਾਕਟਰ ਅਮਰਪਾਲ ਸਿੰਘ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਸਾਬਕਾ ਐਮ. ਐਲ. ਲਖਬੀਰ ਸਿੰਘ ਲੱਖਾ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਬਕਾ ਚੇਅਰਪਰਸਨ ਤਜਿੰਦਰ ਕੌਰ ਧਾਲੀਵਾਲ , ਸਾਬਕਾ ਆਈ.ਪੀ. ਐਸ ਅਧਿਕਾਰੀ ਗੁਰਪ੍ਰੀਤ ਸਿੰਘ ਤੂਰ ਆਦਿ ਇਸ ਮੌਕੇ ’ਤੇ ਪੁੱਜੇ ਹਨ ਤੇ ਸਾਰੇ ਸਮਾਰੋਹ ਦੀ ਦੇਖ ਰੇਖ ਜਸਵਿੰਦਰ ਭੱਲਾ ਦੇ ਨੇੜੇ ਦੇ ਸਾਥੀ ਰਹੇ ਕਲਾਕਾਰ ਬਾਲ ਮੁਕੰਦ ਸ਼ਰਮਾ ਵਲੋਂ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਪ੍ਰਸਿੱਧ ਅਦਾਕਾਰ ਗੁੱਗੂ ਗਿੱਲ, ਪ੍ਰੀਤ ਹਰਪਾਲ, ਅਸ਼ੋਕ ਮਸਤੀ, ਜਗਤਾਰ ਜੱਗਾ, ਨਵਜੋਤ ਮੰਡੇਰ ,
ਤੋਂ ਇਲਾਵਾ ਵਿਧਾਇਕਾ ਗਨੀਵ ਕੌਰ ਮਜੀਠੀਆ, ਗਾਇਕ ਪੰਮੀ ਬਾਈ, ਬੀ.ਐਨ ਸ਼ਰਮਾ, ਐਡਵੋਕੇਟ ਰਵਿੰਦਰ ਕੌਰ ਰੀਤ, ਹਰਜੀਤ ਹਰਮਨ, ਯੁੱਧਵੀਰ ਮਾਣਕ ਵੀ ਪੁੱਜੇ ਹੋਏ ਹਨ।
;
;
;
;
;
;
;