ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੇਂਦਾਈ ਪੁੱਜਣ 'ਤੇ ਲੋਕਾਂ ਵਲੋਂ ਸਵਾਗਤ

ਸੇਂਦਾਈ (ਜਾਪਾਨ), 30 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਤੋਂ ਬੁਲੇਟ ਟ੍ਰੇਨ ਰਾਹੀਂ ਸੇਂਦਾਈ ਪਹੁੰਚੇ। ਜਾਪਾਨੀ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਵੀ ਉਨ੍ਹਾਂ ਦੇ ਨਾਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਪਾਨ ਦੇ ਸੇਂਦਾਈ ਵਿਚ ਸਥਾਨਕ ਲੋਕਾਂ ਨੇ 'ਮੋਦੀ ਸੈਨ ਵੈਲਕਮ' ਦੇ ਨਾਅਰੇ ਲਗਾ ਕੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਪਾਨ ਦੇ ਸੇਂਦਾਈ ਪਹੁੰਚਣ 'ਤੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।