ਮਨਾਲੀ ਨੂੰ ਜੋੜਨ ਵਾਲੀ ਸੜਕ ਹੜ੍ਹ ਕਾਰਨ ਬੁਰੀ ਤਰ੍ਹਾਂ ਨੁਕਸਾਨੀ, ਰਾਹਗੀਰ ਪ੍ਰੇਸ਼ਾਨ

ਮਨਾਲੀ (ਹਿਮਾਚਲ ਪ੍ਰਦੇਸ਼), 30 ਅਗਸਤ-ਪੁਰਾਣੀ ਮਨਾਲੀ ਨੂੰ ਜੋੜਨ ਵਾਲੀ ਸੜਕ ਅਚਾਨਕ ਆਏ ਹੜ੍ਹ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਟੈਕਸੀ ਡਰਾਈਵਰ ਰਾਮ ਸੁਖਵਿੰਦਰ ਪਰਮਾਰ ਨੇ ਕਿਹਾ ਕਿ ਮੇਰੀ ਕਾਰ ਪਹਿਲਾਂ 5-6 ਦਿਨ ਸੁਰੰਗ ਵਿਚ ਫਸੀ ਰਹੀ ਸੀ ਪਰ ਹੁਣ ਇਹ ਇਥੇ ਫਸ ਗਈ ਹੈ। ਦੋ ਦਿਨ ਬੀਤ ਗਏ ਹਨ ਅਤੇ ਸੜਕ ਹੁਣ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ। ਮੰਡੀ ਤੱਕ ਪੂਰੀ ਸੜਕ ਖਰਾਬ ਹੋ ਗਈ ਹੈ। ਪ੍ਰਸ਼ਾਸਨ ਮੀਂਹ ਕਾਰਨ ਸੜਕ ਨੂੰ ਦੁਬਾਰਾ ਬਣਾਉਣ ਲਈ ਹੌਲੀ-ਹੌਲੀ ਕੰਮ ਕਰ ਰਿਹਾ ਹੈ। ਇਥੇ ਬਹੁਤ ਸਾਰੇ ਸੈਲਾਨੀ ਵੀ ਹਨ। ਸਰਕਾਰ ਨੂੰ ਜਲਦੀ ਹੀ ਇਸ ਸੜਕ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।