JALANDHAR WEATHER

ਸਰਪੰਚ ਤੇ ਪੰਚਾਇਤ ਵਲੋਂ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਗਈਆਂ ਕਿੱਟਾਂ ਤੇ ਤਰਪਾਲਾਂ

ਜੈਂਤੀਪੁਰ, 31 ਅਗਸਤ (ਭੁਪਿੰਦਰ ਸਿੰਘ ਗਿੱਲ) - ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਜਿੱਥੇ ਆਮ ਲੋਕਾ ਦਾ ਜਨਜੀਵਨ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਗ਼ਰੀਬ ਪਰਿਵਾਰਾ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਲਕਾ ਮਜੀਠਾ ਪਿੰਡ ਤਲਵੰਡੀ ਖੁੰਮਣ ਵਿਖੇ ਪਿਛਲੇ ਦਿਨੀ ਗ਼ਰੀਬ ਪਰਿਵਾਰਾ ਦੇ ਘਰਾਂ ਵਿਚ ਪਾਣੀ ਵੜ ਗਿਆ ਸੀ, ਕਈਆਂ ਦੀਆ ਕੋਠਿਆਂ ਦੀਆ ਛੱਤਾਂ ਚੋਣ ਲੱਗ ਪਈਆਂ ਸਨ। ਪਿੰਡ ਦੇ ਸਰਪੰਚ ਰਘਬੀਰ ਸਿੰਘ ਸੰਧੂ ਤੇ ਮੌਜੂਦਾ ਪੰਚਾਇਤ ਵਲੋਂ ਗ਼ਰੀਬ ਲੋਕਾਂ ਦੀ ਬਾਂਹ ਫੜਨ ਲਈ ਰਾਸ਼ਨ ਤੇ ਤਰਪਾਲਾ ਵੰਡਿਆ ਗਈਆਂ, ਜਿਸ ਵਿਚ ਐੱਸ.ਡੀ.ਐੱਮ ਮਜੀਠਾ, ਤਹਿਸੀਲਦਾਰ ਸ਼ੀਸ਼ਪਾਲ ਮਜੀਠਾ ਨੇ ਵੀ ਸਿਰਕਤ ਕੀਤੀ।  ਸਰਪੰਚ ਰਘਬੀਰ ਸਿੰਘ ਸੰਧੂ ਵਲੋਂ 70 ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ ਗਈਆਂ ਤੇ 100 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ । ਇਸ ਮੌਕੇ ਸਰਪੰਚ ਰਘਬੀਰ ਸਿੰਘ ਸੰਧੂ,ਮੈਂਬਰ ਪ੍ਰਧਾਨ ਰਜਿੰਦਰ ਸਿੰਘ, ਬਾਬਾ ਜਗਜੀਵਨ ਸਿੰਘ, ਮਨਪ੍ਰੀਤ ਸਿੰਘ ਸੰਧੂ ਰਣਜੀਤ ਸਿੰਘ ਫੋਜੀ,, ਜੋਗਿੰਦਰ ਸਿੰਘ ਰੰਧਾਵਾ, ਗੁਰਲਾਲ ਸਿੰਘ, ਰਣਜੀਤ ਸਿੰਘ , ਸੂਬੇਦਾਰ ਨਾਨਕ ਸਿੰਘ, ਸੁਖਵਿੰਦਰ ਸਿੰਘ, ਬਾਬਾ ਸਰੂਪ ਸਿੰਘ, ਦਲਜੀਤ ਸਿੰਘ ਕਾਹਲੋ, ਕੁਲਵਿੰਦਰ ਸਿੰਘ, ਜਰਨੈਲ ਸਿੰਘ, ਸੁਰਜੀਤ ਸਿੰਘ ਫੌਜੀ,ਡਾ.ਗੁਰਦੀਪ ਸਿੰਘ,

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ