ਸੱਪ ਦੇ ਡੰਗਣ ਨਾਲ ਹੜ੍ਹ ਪੀੜਤ ਵਿਅਕਤੀ ਦੀ ਮੌਤ

ਫਾਜ਼ਿਲਕਾ, 6 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਲੋਕ ਇਕ ਪਾਸੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਅਤੇ ਦੂਸਰੇ ਪਾਸੇ ਸੱਪਾਂ ਦਾ ਕਹਿਰ ਵੀ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਦੇਖਣ ਨੂੰ ਮਿਲ ਰਿਹਾ ਹੈ। ਪਾਣੀ ’ਚ ਕਈ ਜ਼ਹਿਰੀਲੇ ਸੱਪ ਸਰਹੱਦੀ ਪਿੰਡਾਂ ਅੰਦਰ ਆ ਗਏ ਹਨ। ਫ਼ਾਜ਼ਿਲਕਾ ਦੇ ਪਿੰਡ ਰੇਤੇਵਾਲੀ ਭੈਣੀ ’ਚ ਇਕ ਕੋਬਰਾ ਸੱਪ ਨੇ ਇਕ ਵਿਅਕਤੀ ਨੂੰ ਡੰਗ ਮਾਰ ਦਿੱਤਾ, ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ। ਚਾਰ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।