ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਜੱਗੂ ਭਗਵਾਨਪੁਰੀਏ ਦਾ ਪਰਿਵਾਰ, 1 ਕਰੋੜ ਦਾ ਡੀਜ਼ਲ ਦੇਣ ਦਾ ਐਲਾਨ

ਬਟਾਲਾ, 6 ਸਤੰਬਰ (ਸਤਿੰਦਰ ਸਿੰਘ)-ਪੰਜਾਬ ਵਿਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਜੱਗੂ ਭਗਵਾਨਪੁਰੀਏ ਦਾ ਪਰਿਵਾਰ ਅੱਗੇ ਆਇਆ ਹੈ, ਉਸ ਦੇ ਪਰਿਵਾਰ ਨੇ ਪੀੜਤ ਲੋਕਾਂ ਲਈ ਇਕ ਕਰੋੜ ਰੁਪਏ ਡੀਜ਼ਲ ਦੇਣ ਦਾ ਐਲਾਨ ਕੀਤਾ ਹੈ। ਇਹ ਮਦਦ ਪਰਿਵਾਰ ਵਲੋਂ ਜੱਗੂ ਦੀ ਮਾਤਾ ਹਰਜੀਤ ਕੌਰ ਦੀ ਯਾਦ ਵਿਚ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪੱਧਰਾ ਕਰਨ ਲਈ ਇਕ ਕਰੋੜ ਦਾ ਡੀਜ਼ਲ ਦੇ ਕੇ ਕੀਤੀ ਜਾਵੇਗੀ।