JALANDHAR WEATHER

ਰਮਦਾਸ ਵਿਖੇ ਰਾਹਤ ਸਮੱਗਰੀ ਵੰਡਦੇ ਨੌਜਵਾਨ ਦੀ ਭੇਤਭਰੀ ਹਾਲਤ 'ਚ ਮੌਤ

ਭੈਣੀ ਮੀਆਂ ਖਾਂ, 6 ਸਤੰਬਰ (ਜਸਬੀਰ ਸਿੰਘ ਬਾਜਵਾ)-ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਜੀਂਦੜ ਦੇ ਨੌਜਵਾਨ ਦੀ ਰਮਦਾਸ ਵਿਖੇ ਰਾਹਤ ਸਮੱਗਰੀ ਵੰਡਦੇ ਸਮੇਂ ਮੌਤ ਹੋ ਗਈ ਹੈ। ਇਸ ਸਬੰਧੀ ਰਮਦਾਸ ਤੋਂ ਹਾਦਸੇ ਮੌਕੇ ਮੌਜੂਦ ਪੱਤਰਕਾਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੀਂਦੜ ਦਾ ਇਕ ਨੌਜਵਾਨ ਪਾਣੀ ਨਾਲ ਭਰੇ ਇਲਾਕੇ ਵਿਚ ਰਾਹਤ ਸਮੱਗਰੀ ਵੰਡ ਰਿਹਾ ਸੀ। ਇਸ ਦੌਰਾਨ ਉਹ ਭੇਤਭਰੀ ਹਾਲਤ ਵਿਚ ਪਾਣੀ ਵਿਚ ਹੇਠਾਂ ਡਿੱਗ ਗਿਆ। ਇਸ ਦੌਰਾਨ ਜਦੋਂ ਉਸ ਨੂੰ ਨੇੜਲੇ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਨੌਜਵਾਨ ਦੀ ਸ਼ਨਾਖ਼ਤ ਅਦਰਸ਼ਪ੍ਰੀਤ ਸਿੰਘ 23 ਪੁੱਤਰ ਸਵ. ਲਖਬੀਰ ਸਿੰਘ ਪਿੰਡ ਜੀਂਦੜ ਥਾਣਾ ਭੈਣੀ ਮੀਆਂ ਖਾਂ ਵਜੋਂ ਹੋਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ