JALANDHAR WEATHER

ਏਸ਼ੀਆ ਹਾਕੀ ਕੱਪ : ਸਾਡੇ ਕੋਲ ਚੰਗੇ ਫਾਰਵਰਡ ਹਨ, ਭਾਰਤੀ ਰਾਸ਼ਟਰੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਹਾਰਦਿਕ ਸਿੰਘ

ਰਾਜਗੀਰ (ਬਿਹਾਰ), 6 ਸਤੰਬਰ - ਭਾਰਤੀ ਹਾਕੀ ਟੀਮ ਚੀਨ ਨੂੰ 7-0 ਨਾਲ ਹਰਾ ਕੇ ਏਸ਼ੀਆ ਪੁਰਸ਼ ਹਾਕੀ ਕੱਪ ਦੇ ਫਾਈਨਲ ਵਿਚ ਵਿਚ ਪ੍ਰਵੇਸ਼ ਕਰ ਲਿਆ। ਫਾਈਨਲ ਵਿਚ ਭਾਰਤ ਦਾ ਮੁਕਾਬਲਾ ਭਲਕੇ ਕੋਰੀਆ ਨਾਲ ਹੋਵੇਗਾ।
ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਭਾਰਤੀ ਰਾਸ਼ਟਰੀ ਹਾਕੀ ਖਿਡਾਰੀ ਹਾਰਦਿਕ ਸਿੰਘ ਕਹਿੰਦਾ ਹੈ, "ਟੀਮ ਨੇ ਸੱਚਮੁੱਚ ਵਧੀਆ ਖੇਡਿਆ। ਸਾਡਾ ਪ੍ਰਦਰਸ਼ਨ ਚੰਗਾ ਸੀ, ਜੋ ਕਿ ਸਾਡੇ ਪਹਿਲੇ 3-4 ਮੈਚਾਂ ਵਿਚ ਨਹੀਂ ਹੋ ਰਿਹਾ ਸੀ। ਸਾਡੇ ਫਾਰਵਰਡਾਂ ਦੀ ਇਕ ਮੀਟਿੰਗ ਹੋਈ ਅਤੇ ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਕੀਤਾ... ਜੇਕਰ ਹਰਮਨ ਗੋਲ ਨਹੀਂ ਕਰ ਸਕਿਆ, ਤਾਂ ਵੀ ਇਹ ਠੀਕ ਹੈ ਕਿਉਂਕਿ ਸਾਡੇ ਕੋਲ ਚੰਗੇ ਫਾਰਵਰਡ ਹਨ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ