ਹਰਿਆਣਾ ਵਿਚ ਹਰ ਪਾਸੇ ਹੜ੍ਹਾਂ ਦਾ ਕਹਿਰ, ਸਰਕਾਰ ਲਾਪਤਾ - ਰਣਦੀਪ ਸੁਰਜੇਵਾਲਾ

ਹਿਸਾਰ (ਹਰਿਆਣਾ), 6 ਸਤੰਬਰ - ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਕਿਹਾ, "ਅੱਜ, ਹਰਿਆਣਾ ਵਿਚ ਹਰ ਪਾਸੇ ਹੜ੍ਹਾਂ ਦਾ ਕਹਿਰ ਹੈ ਅਤੇ ਸਰਕਾਰ ਲਾਪਤਾ ਹੈ... ਹਰਿਆਣਾ ਵਿਚ ਅਖ਼ਬਾਰਾਂ ਅਤੇ ਸਰਕਾਰੀ ਅੰਕੜਿਆਂ ਅਨੁਸਾਰ, 28-29 ਲੋਕਾਂ ਦੀ ਜਾਨ ਚਲੀ ਗਈ ਹੈ। ਹਰਿਆਣਾ ਵਿਚ 15 ਲੱਖ ਏਕੜ ਦੀ ਖੇਤੀ ਤਬਾਹ ਹੋ ਗਈ ਹੈ... ਹਜ਼ਾਰਾਂ ਪਸ਼ੂ ਪਾਣੀ ਵਿਚ ਵਹਿ ਗਏ ਹਨ..."।
ਦੱਸ ਦਈਏ ਕਿ ਲਗਾਤਾਰ ਮੀਂਹ ਅਤੇ ਨਦੀਆਂ ਦੇ ਵਹਾਅ ਕਾਰਨ ਹਰਿਆਣਾ ਵਿਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਫ਼ੌਜ ਦੀ ਮਦਦ ਲਈ ਜਾ ਰਹੀ ਹੈ। ਬਹਾਦਰਗੜ੍ਹ ਵਿਚ 80 ਸੈਨਿਕਾਂ ਨੇ ਕਮਾਨ ਸੰਭਾਲ ਲਈ ਹੈ। ਯਮੁਨਾਨਗਰ ਦੇ ਹਥਨੀਕੁੰਡ ਬੈਰਾਜ 'ਤੇ ਪਾਣੀ ਦਾ ਪੱਧਰ ਘੱਟ ਗਿਆ ਹੈ।