ਲਗਾਤਾਰ ਹੋ ਰਹੀ ਬਾਰਿਸ਼ ਦੇ ਬਾਵਜੂਦ ਅਨਾਜ ਮੰਡੀ ਸੰਗਰੂਰ 'ਚ ਬਾਸਮਤੀ ਦੀ ਆਮਦ ਸ਼ੁਰੂ

ਸੰਗਰੂਰ, 6 ਸਤੰਬਰ (ਧੀਰਜ ਪਸ਼ੋਰੀਆ)-ਸਮੁੱਚੇ ਪੰਜਾਬ ਵਿਚ ਲਗਾਤਾਰ ਹੋ ਰਹੀ ਬਾਰਿਸ਼ ਦੇ ਬਾਵਜੂਦ ਅਨਾਜ ਮੰਡੀ ਸੰਗਰੂਰ ਵਿਚ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਿਸਨ ਕੁਨਾਰ ਤੁੰਗਾ ਨੇ ਦੱਸਿਆ ਕਿ ਕਿਸਾਨ ਹਰਵਿੰਦਰ ਸਿੰਘ ਪਿੰਡ ਸਕਰੋਦੀ ਆਪਣੀ ਬਾਸਮਤੀ ਵੇਚਣ ਲਈ ਗੁਰਬਖ਼ਸ਼ ਲਾਲ ਸੁਰਿੰਦਰ ਕੁਮਾਰ ਦੀ ਦੁਕਾਨ ਉਤੇ ਲੈ ਕੇ ਆਇਆ ਜਿਥੇ ਬੀ. ਡੀ. ਰਾਈਸ ਐਕਸਪੋਰਟਰ ਵਲੋਂ ਇਸ ਨੂੰ 3200 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਖਰੀਦਿਆ ਗਿਆ। ਇਸ ਮੌਕੇ ਦੀਪਕ ਗੋਇਲ, ਸੁਭਾਸ਼ ਚੰਦ, ਮੋਹਿਤ ਗੋਇਲ, ਦਰਸ਼ਨ ਗਰਗ, ਰਿਸ਼ੂ ਬਾਗੜੀ, ਵਿਨੀਤ ਗੋਇਲ, ਜਤਿੰਦਰ ਗਰੇਵਾਲ, ਚਰਨਜੀਤ ਸ਼ਰਮਾ, ਧਰਮਿੰਦਰ ਤਿਵਾੜੀ, ਪ੍ਰੇਮ ਸ਼ਰਮਾ, ਸ਼ਿਵ ਚੰਦ ਮੌਜੂਦ ਸਨ।