JALANDHAR WEATHER

ਪੀ.ਆਰ.ਟੀ.ਸੀ. ਦੀ ਬੱਸ ਹੋਈ ਹਾਦਸਾਗ੍ਰਸਤ

ਨਾਭਾ, (ਪਟਿਆਲਾ), 11 ਸਤੰਬਰ- ਨਾਭਾ ਬਲਾਕ ਦੇ ਪਿੰਡ ਫਰੀਦਪੁਰ ਵਿਖੇ ਪੀ.ਆਰ.ਟੀ.ਸੀ. ਦੀ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਦੇ ਵਿਚ ਕਰੀਬ 120 ਸਵਾਰੀਆਂ ਸਵਾਰ ਸਨ। ਜਾਣਕਾਰੀ ਅਨੁਸਾਰ ਬੱਸ ਜ਼ਿਆਦਾ ਭਰੀ ਹੋਣ ਕਾਰਨ ਅਚਾਨਕ ਕਮਾਣੀਆਂ ਟੁੱਟ ਗਈਆਂ ਤੇ ਬੱਸ ਬੇਕਾਬੂ ਹੋ ਕੇ ਸਾਹਮਣੇ ਦਰੱਖਤ ਦੇ ਵਿਚ ਜਾ ਵੱਜੀ ਅਤੇ ਦਰੱਖਤ ਵੀ ਟੁੱਟ ਗਿਆ। ਬੱਸ ਦੀਆਂ ਕਈ ਸਵਾਰੀਆਂ ਗੰਭੀਰ ਫੱਟੜ ਹੋਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਭਾਦਸੋਂ ਦੇ ਸਰਕਾਰੀ ਹਸਪਤਾਲ ਦੇ ਵਿਚ ਲਿਜਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ