ਨਵਾਂਸ਼ਹਿਰ ਨੇੜੇ ਠੇਕੇ ’ਤੇ ਹੋਇਆ ਗ੍ਰਨੇਡ ਧਮਾਕਾ

ਨਵਾਂਸ਼ਹਿਰ, 11 ਸਤੰਬਰ, (ਜਸਬੀਰ ਸਿੰਘ ਨੂਰਪੁਰ)- ਨਵਾਂ ਸ਼ਹਿਰ ਦੇ ਜਾਡਲਾ ਤੋਂ ਬੀਰੋਵਾਲ ਰੋਡ ’ਤੇ ਪੈਂਦੇ ਠੇਕੇ ’ਤੇ ਰਾਤ ਨੂੰ ਅਣ-ਪਛਾਤੇ ਵਿਅਕਤੀਆਂ ਵਲੋਂ ਗ੍ਰਨੇਡ ਨਾਲ ਧਮਾਕਾ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਨਵਾਂਸ਼ਹਿਰ ਵਿਖੇ ਧਮਾਕਾ ਹੋਇਆ ਸੀ। ਨਵਾਂਸ਼ਹਿਰ ਇਲਾਕੇ ’ਚ ਧਮਾਕੇ ਦੀ ਇਹ ਦੂਸਰੀ ਘਟਨਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਘਟਨਾ ਸਥਾਨ ’ਤੇ ਰਾਜ ਕੁਮਾਰ ਬਰਾੜ ਡੀ.ਐਸ.ਪੀ. ਨਵਾਂਸ਼ਹਿਰ ਵੀ ਪੁੱਜੇ ਹੋਏ ਹਨ।