ਝਾਰਖੰਡ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਸਾਂਝੇ ਆਪ੍ਰੇਸ਼ਨ ਵਿਚ 3 ਨਕਸਲੀ ਢੇਰ

ਹਜ਼ਾਰੀਬਾਗ (ਝਾਰਖੰਡ), 15 ਸਤੰਬਰ - ਇਕ ਸਾਂਝੇ ਆਪ੍ਰੇਸ਼ਨ ਵਿਚ, ਕੇਂਦਰੀ ਰਿਜ਼ਰਵ ਪੁਲਿਸ ਫੋਰਸ ਅਤੇ ਝਾਰਖੰਡ ਪੁਲਿਸ ਨੇ ਤਿੰਨ ਨਕਸਲੀਆਂ ਨੂੰ ਮਾਰ ਦਿੱਤਾ ਹੈ ਅਤੇ ਤਿੰਨ ਏਕੇ-47 ਰਾਈਫਲਾਂ ਬਰਾਮਦ ਕੀਤੀਆਂ ਹਨ। ਸੀ.ਆਰ.ਪੀ.ਐਫ. ਅਧਿਕਾਰੀ ਨੇ ਦੱਸਿਆ ਕਿ ਆਪ੍ਰੇਸ਼ਨ ਵਿਚ ਮਾਰੇ ਗਏ ਨਕਸਲੀਆਂ ਵਿਚ ਸਹਿਦੇਵ ਸੋਰੇਨ (ਕੇਂਦਰੀ ਕਮੇਟੀ ਮੈਂਬਰ ਜਿਨ੍ਹਾਂ 'ਤੇ 1 ਕਰੋੜ ਰੁਪਏ ਦਾ ਇਨਾਮ ਹੈ), ਰਘੂਨਾਥ ਹੇਂਬ੍ਰਮ (ਵਿਸ਼ੇਸ਼ ਖੇਤਰ ਕਮੇਟੀ ਮੈਂਬਰ ਅਤੇ 25 ਲੱਖ ਰੁਪਏ ਦਾ ਇਨਾਮੀ), ਅਤੇ ਵਿਰਸੇਨ ਗੰਝੂ (ਜ਼ੋਨਲ ਕਮੇਟੀ ਮੈਂਬਰ ਅਤੇ 10 ਲੱਖ ਰੁਪਏ ਦਾ ਇਨਾਮੀ) ਸ਼ਾਮਿਲ ਹਨ। ਇਹ ਆਪ੍ਰੇਸ਼ਨ ਅੱਜ ਸਵੇਰੇ 4.20 ਵਜੇ ਦੇ ਕਰੀਬ ਹਜ਼ਾਰੀਬਾਗ ਦੇ ਗੋਰਹਰ ਖੇਤਰ ਦੇ ਪੈਂਟਿਤਰੀ ਜੰਗਲ ਵਿਚ ਕੀਤਾ ਗਿਆ ।