ਸ਼ੁਭਮਨ ਗਿੱਲ ਨੇ ਜਿੱਤ ਪਹਿਲਗਾਮ ਪੀੜਤਾਂ ਤੇ ਫ਼ੌਜ ਨੂੰ ਕੀਤੀ ਸਮਰਪਿਤ

ਦੁਬਈ, 15 ਸਤੰਬਰ- ਭਾਰਤੀ ਕ੍ਰਿਕਟ ਟੀਮ ਟੀ-20 ਦੇ ਉਪ-ਕਪਤਾਨ ਸ਼ੁਭਮਨ ਗਿੱਲ ਨੇ ਪਾਕਿਸਤਾਨ ’ਤੇ ਹੋਈ ਜਿੱਤ ਸੰਬੰਧੀ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਪਹਿਲਗਾਮ ਦੇ ਪੀੜਤਾਂ ਅਤੇ ਸਾਡੀਆਂ ਬਹਾਦਰ ਹਥਿਆਰਬੰਦ ਫੌਜਾਂ ਨੂੰ ਸਮਰਪਿਤ ਹੈ, ਜੋ ਸਾਡੀ ਰੱਖਿਆ ਕਰਦੇ ਹਨ। ਭਾਰਤ ਦੀ ਭਾਵਨਾ ਮੈਦਾਨ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਰਹਿੰਦੀ ਹੈ। ਜੈ ਹਿੰਦ।