JALANDHAR WEATHER

ਰਿਚੀ ਕੇ.ਪੀ. ਦੀ ਮੌਤ ਦੇ ਮਾਮਲੇ ਵਿਚ ਗੰਭੀਰ ਧਾਰਾਵਾਂ ਤਹਿਤ ਐਫ. ਆਈ. ਆਰ. ਦਰਜ

ਜਲੰਧਰ ,15 ਸਤੰਬਰ - ਪੰਜਾਬ ਦੇ ਜਲੰਧਰ ਵਿਚ ਇਕ ਸੜਕ ਹਾਦਸੇ ਵਿਚ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ. ਦੇ ਪੁੱਤਰ ਰਿਚੀ ਕੇ.ਪੀ. ਦੀ ਮੌਤ ਤੋਂ ਬਾਅਦ, ਪੁਲਿਸ ਨੇ ਇਕ ਐਫ. ਆਈ. ਆਰ. ਦਰਜ ਕੀਤੀ ਹੈ, ਜਿਸ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਫਿਲਹਾਲ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਇਸ ਮਾਮਲੇ ਵਿਚ ਐਫ. ਆਈ. ਆਰ. ਤੋਂ ਬਾਅਦ, ਪ੍ਰਿੰਸ ਨਾਂਅ ਦੇ ਨੌਜਵਾਨ ਵਿਰੁੱਧ ਧਾਰਾ 281,125A,125B, 105,324(4) ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਾਨ ਇੰਟਰਪ੍ਰਾਈਜ਼ ਦੇ ਮਾਲਕ ਪ੍ਰਿੰਸ ਦੀ ਭਾਲ ਵਿਚ ਛਾਪੇਮਾਰੀ ਤੇਜ਼ ਕੀਤੀ ਗਈ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ