JALANDHAR WEATHER

ਧੌਲਾ ਕੂਆਂ ਕਾਰ ਹਾਦਸਾ: ਪੁਲਿਸ ਨੇ ਮਹਿਲਾ ਡਰਾਈਵਰ ਨੂੰ ਕੀਤਾ ਗਿ੍ਫ਼ਤਾਰ

ਨਵੀਂ ਦਿੱਲੀ, 15 ਸਤੰਬਰ- ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਨਵਜੋਤ ਸਿੰਘ ਦੇ ਮਾਮਲੇ ਵਿਚ ਜਿਸ ਦੀ ਐਤਵਾਰ ਦੁਪਹਿਰ ਨੂੰ ਦਿੱਲੀ ਕੈਂਟ ਦੇ ਧੌਲਾ ਕੁਆਂ ਇਲਾਕੇ ਵਿਚ ਇਕ ਬੀ.ਐਮ.ਡਬਲਯੂ ਕਾਰ ਨਾਲ ਟਕਰਾਉਣ ਤੋਂ ਬਾਅਦ ਮੌਤ ਹੋ ਗਈ ਸੀ, ਪੁਲਿਸ ਨੇ ਕਾਰ ਚਲਾਉਣ ਵਾਲੀ ਔਰਤ ਗਗਨਦੀਪ ਕੌਰ, ਜਿਸ ਦੀ ਉਮਰ ਕਰੀਬ 38 ਸਾਲ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਦਸੇ ਵਿਚ ਕਾਰ ਪਲਟਣ ਨਾਲ ਹਰਿਆਣਾ ਦੇ ਗੁਰੂਗ੍ਰਾਮ ਦੀ ਰਹਿਣ ਵਾਲੀ ਗਗਨਦੀਪ ਅਤੇ ਉਸਦਾ ਪਤੀ ਪਰੀਕਸ਼ਿਤ ਮੱਕੜ ਵੀ ਜ਼ਖਮੀ ਹੋ ਗਏ ਸਨ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੋਸ਼ੀ ਔਰਤ ਤੋਂ ਪੁੱਛਗਿੱਛ ਕਰੇਗੀ ਅਤੇ ਹਾਦਸੇ ਦੇ ਕਾਰਨਾਂ ਬਾਰੇ ਜਾਣਕਾਰੀ ਪ੍ਰਾਪਤ ਕਰੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ