ਨਹਿਰ ਵਿਚੋਂ ਲਾਸ਼ ਮਿਲੀ

ਰਾਮਾ ਮੰਡੀ, 16 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)-ਇਥੋਂ ਨੇੜਲੇ ਪਿੰਡ ਬਖਤੂ ਦੀ ਨਹਿਰ ਵਿਚ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਣ 'ਤੇ ਤੁਰੰਤ ਹੈਲਪਲਾਈਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਬੌਬੀ ਲੈਹਰੀ, ਮੈਂਬਰ ਕਾਲਾ ਬੰਗੀ, ਵਿੱਕੀ ਕਾਲੜਾ, ਵਿੱਕੀ ਪੂਰਬਾ ਅਤੇ ਗੁਲਾਬ ਸਿੰਘ ਐਂਬੂਲੈਂਸ ਲੈ ਕੇ ਪਹੁੰਚੇ। ਲਾਸ਼ ਜ਼ਿਆਦਾ ਪੁਰਾਣੀ ਹੋਣ ਕਾਰਨ ਪਛਾਣ ਨਹੀਂ ਹੋ ਸਕੀ। ਲਾਸ਼ ਨੂੰ ਪੁਲਿਸ ਦੀ ਹਾਜ਼ਰੀ ਵਿਚ ਪਛਾਣ ਲਈ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿਖੇ 72 ਘੰਟਿਆਂ ਲਈ ਮੋਰਚਰੀ ਵਿਚ ਰੱਖ ਦਿੱਤਾ ਗਿਆ ਹੈ।