ਏਸ਼ੀਆ ਕੱਪ 2025 : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ ਦਿੱਤਾ 155 ਦੌੜਾਂ ਦਾ ਟੀਚਾ

ਅਬੂ ਧਾਬੀ, 16 ਸਤੰਬਰ-ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 155 ਦੌੜਾਂ ਦਾ ਟੀਚਾ ਦਿੱਤਾ ਹੈ। ਦੱਸ ਦਈਏ ਕਿ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਦੋਵਾਂ ਟੀਮਾਂ ਨੇ ਗਰੁੱਪ ਬੀ ਵਿਚ ਇਕ-ਇਕ ਮੈਚ ਜਿੱਤਿਆ ਹੈ ਅਤੇ ਜੋ ਵੀ ਟੀਮ ਇਹ ਮੈਚ ਜਿੱਤੇਗੀ, ਉਹ ਸੁਪਰ-4 ਪੜਾਅ ਲਈ ਆਪਣਾ ਦਾਅਵਾ ਮਜ਼ਬੂਤ ਕਰੇਗੀ। 20 ਓਵਰ ਖੇਡ ਕੇ ਬੰਗਲਾਦੇਸ਼ ਦੀ ਟੀਮ ਨੇ 154 ਦੌੜਾਂ 5 ਵਿਕਟਾਂ ਦੇ ਨੁਕਸਾਨ ਉਤੇ ਬਣਾਈਆਂ।