ਮੁੱਖ ਮੰਤਰੀ ਸਟਾਲਿਨ ਨੇ ਪ੍ਰਧਾਨ ਮੰਤਰੀ ਨੂੰ ਤਾਮਿਲਨਾਡੂ ਨੂੰ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਦੀ ਕੀਤੀ ਅਪੀਲ

ਚੇਨਈ,16 ਸਤੰਬਰ - ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰ ਸਰਕਾਰ ਦੀ ਸਪਲਾਈ ਯੋਜਨਾ ਅਨੁਸਾਰ ਤਾਮਿਲਨਾਡੂ ਨੂੰ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਅਤੇ ਵਾਧੂ ਅਲਾਟਮੈਂਟ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਖਾਦ ਨਿਰਮਾਤਾਵਾਂ ਨੇ ਭਾਰਤ ਸਰਕਾਰ ਦੀ ਸਪਲਾਈ ਯੋਜਨਾ ਅਨੁਸਾਰ ਇਸ ਸਾਲ ਅਪ੍ਰੈਲ ਤੋਂ ਅਗਸਤ ਤੱਕ ਯੂਰੀਆ, ਡੀ.ਏ.ਪੀ., ਐਮ.ਓ.ਪੀ. ਅਤੇ ਕੰਪਲੈਕਸ ਖਾਦਾਂ ਦੀ ਲੋੜੀਂਦੀ ਮਾਤਰਾ ਦੀ ਸਪਲਾਈ ਨਹੀਂ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਰਸਾਇਣ ਅਤੇ ਖਾਦ ਮੰਤਰਾਲੇ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿਓ ਕਿ ਖਾਦ ਨਿਰਮਾਤਾ 27,823 ਮੀਟਰਕ ਟਨ ਯੂਰੀਆ, 15,831 ਮੀਟਰਕ ਟਨ ਡੀ.ਏ.ਪੀ., 12,422 ਮੀਟਰਕ ਟਨ ਐਮ.ਓ.ਪੀ. ਅਤੇ 98,623 ਮੀਟਰਕ ਟਨ ਐਨ.ਪੀ.ਕੇ. ਕੰਪਲੈਕਸ ਦੀ ਘਾਟ ਵਾਲੀ ਮਾਤਰਾ ਤੁਰੰਤ ਤਾਮਿਲਨਾਡੂ ਨੂੰ ਸਪਲਾਈ ਕਰਨ।