ਚਮੋਲੀ ਹਾਦਸਾ: ਮੈਂ ਸਥਿਤੀ ’ਤੇ ਰੱਖ ਰਿਹਾ ਹਾਂ ਨਿਗਰਾਨੀ- ਮੁੱਖ ਮੰਤਰੀ ਧਾਮੀ

ਦੇਹਰਾਦੂਨ, 18 ਸਤੰਬਰ- ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰ ਕਿਹਾ ਕਿ ਚਮੋਲੀ ਜ਼ਿਲ੍ਹੇ ਦੇ ਨੰਦਨ ਨਗਰ ਘਾਟ ਖੇਤਰ ਵਿਚ ਭਾਰੀ ਮੀਂਹ ਕਾਰਨ ਨੇੜਲੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਸਥਾਨਕ ਪ੍ਰਸ਼ਾਸਨ, ਐਸ.ਡੀ.ਆਰ.ਐਫ਼. ਅਤੇ ਪੁਲਿਸ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਰੁੱਝੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੈਂ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿਚ ਹਾਂ ਅਤੇ ਸਥਿਤੀ ਦੀ ਨਿਗਰਾਨੀ ਕਰ ਰਿਹਾ ਹਾਂ।
ਦੱਸ ਦੇਈਏ ਕਿ ਚਮੋਲੀ ਵਿਚ ਨੰਦਾਨਗਰ ਨਗਰ ਪੰਚਾਇਤ ਦੇ ਕੁੰਤਰੀ ਲਾਗਾਫਲੀ ਵਾਰਡ ਵਿਖੇ ਬੱਦਲ ਫਟਣ ਕਾਰਨ ਛੇ ਇਮਾਰਤਾਂ ਮਲਬੇ ਕਾਰਨ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਵਿਚ ਸੱਤ ਲੋਕ ਲਾਪਤਾ ਹਨ ਅਤੇ ਦੋ ਨੂੰ ਬਚਾ ਲਿਆ ਗਿਆ ਹੈ।