JALANDHAR WEATHER

ਦੇਸ਼ ਦੇ ਲੋਕਤੰਤਰ ਨੂੰ ਕੀਤਾ ਜਾ ਰਿਹੈ ਹਾਈਜੈੱਕ- ਰਾਹੁਲ ਗਾਂਧੀ

ਨਵੀਂ ਦਿੱਲੀ, 18 ਸਤੰਬਰ- ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਇਸ ਪਲੇਟਫਾਰਮ ਤੋਂ ਕੁਝ ਵੀ ਉਹ ਨਹੀਂ ਕਹਾਂਗਾ ਜੋ 100% ਸੱਚ ਨਾ ਹੋਵੇ। ਮੈਂ ਇਕ ਅਜਿਹਾ ਵਿਅਕਤੀ ਹਾਂ ਜੋ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ, ਆਪਣੇ ਸੰਵਿਧਾਨ ਨੂੰ ਪਿਆਰ ਕਰਦਾ ਹੈ, ਲੋਕਤੰਤਰੀ ਪ੍ਰਕਿਰਿਆ ਨੂੰ ਪਿਆਰ ਕਰਦਾ ਹੈ ਅਤੇ ਮੈਂ ਉਸੇ ਪ੍ਰਕਿਰਿਆ ਦੀ ਰੱਖਿਆ ਕਰ ਰਿਹਾ ਹਾਂ। ਮੈਂ ਇਥੇ ਕੁਝ ਵੀ ਨਹੀਂ ਕਹਾਂਗਾ ਜੋ 100% ਸਬੂਤਾਂ ’ਤੇ ਅਧਾਰਤ ਨਾ ਹੋਵੇ ਅਤੇ ਜਿਸ ਦੀ ਤੁਸੀਂ ਪੁਸ਼ਟੀ ਨਹੀਂ ਕਰ ਸਕਦੇ।

ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਤੰਤਰ ਨੂੰ ਹਾਈਜੈਕ ਕਰ ਲਿਆ ਗਿਆ ਹੈ। ਰਾਹੁਲ ਨੇ ਕਿਹਾ ਕਿ ਹੁਣ ਚੋਣ ਕਮਿਸ਼ਨ ਦੇ ਅੰਦਰੋਂ ਉਹ ਜਾਣਕਾਰੀ ਆ ਰਹੀ ਹੈ, ਜੋ ਪਹਿਲਾਂ ਉਪਲਬਧ ਨਹੀਂ ਸੀ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ ਇਹ ਹਾਈਡ੍ਰੋਜਨ ਬੰਬ ਨਹੀਂ ਹੈ, ਹਾਈਡ੍ਰੋਜਨ ਬੰਬ ਆ ਰਿਹਾ ਹੈ। ਇਹ ਇਸ ਦੇਸ਼ ਦੇ ਨੌਜਵਾਨਾਂ ਨੂੰ ਇਹ ਦਿਖਾਉਣ ਅਤੇ ਸਥਾਪਿਤ ਕਰਨ ਲਈ ਇਕ ਹੋਰ ਮੀਲ ਪੱਥਰ ਹੈ ਕਿ ਚੋਣਾਂ ਵਿਚ ਕਿਵੇਂ ਧਾਂਦਲੀ ਕੀਤੀ ਜਾ ਰਹੀ ਹੈ। ਮੈਂ ਸਬੂਤਾਂ ਨਾਲ ਸਭ ਕੁਝ ਦਿਖਾਵਾਂਗਾ। ਹਾਈਡ੍ਰੋਜਨ ਬੰਬ ਵਿਚ ਸਭ ਕੁਝ ਕਾਲਾ ਅਤੇ ਚਿੱਟਾ ਹੈ। ਦੇਸ਼ ਦੇ ਲੋਕਤੰਤਰ ਨੂੰ ਹਾਈਜੈਕ ਕਰ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ