ਗਲਤ ਦੋਸ਼ ਲਗਾਉਣਾ ਬਣ ਗਈ ਹੈ ਰਾਹੁਲ ਗਾਂਧੀ ਦੀ ਆਦਤ- ਅਨੁਰਾਗ ਠਾਕੁਰ

ਨਵੀਂ ਦਿੱਲੀ, 18 ਸਤੰਬਰ- ਰਾਹੁਲ ਗਾਂਧੀ ਵਲੋਂ ਵੋਟ ਚੋਰੀ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਭਾਜਪਾ ਦੇ ਅਨੁਰਾਗ ਠਾਕੁਰ ਵਲੋਂ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਘੁਸਪੈਠੀਆਂ ਨੂੰ ਪਹਿਲ ਦੇਣਾ ਕਾਂਗਰਸ ਦੀ ਨੀਤੀ ਹੈ ਤੇ ਉਹ ਲੋਕਤੰਤਰ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਦੇ ਹਰੇਕ ਸਵਾਲ ਦਾ ਜਵਾਬ ਦੇ ਦਿੱਤਾ ਹੈ। ਰਾਹੁਲ ਗਾਂਧੀ ਵਾਰ-ਵਾਰ ਬੇ-ਬੁਨਿਆਦ ਦੋਸ਼ ਲਗਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੀ ਨਿਰਾਸ਼ਾ ਲਗਾਤਾਰ ਵਧਦੀ ਜਾ ਰਹੀ ਹੈ ਤੇ ਉਹ ਕਿਸੇ ’ਤੇ ਵੀ ਕੋਈ ਵੀ ਦੋਸ਼ ਲਗਾ ਕੇ ਭੱਜ ਜਾਂਦੇ ਹਨ। ਇਸ ਦੇ ਨਾਲ ਹੀ ਅਨੁਰਾਗ ਠਾਕੁਰ ਨੇ ਕਿਹਾ ਕਿ ਗਲਤ ਦੋਸ਼ ਲਗਾਉਣਾ ਰਾਹੁਲ ਗਾਂਧੀ ਦੀ ਆਦਤ ਬਣ ਗਈ ਹੈ ਤੇ ਇਹ ਇਥੇ ਬੰਗਲਾਦੇਸ਼ ਤੇ ਨਿਪਾਲ ਵਰਗੀ ਸਥਿਤੀ ਬਣਾਉਣਾ ਚਾਹੁੰਦੇ ਹਨ।