JALANDHAR WEATHER

ਸਫ਼ਾਈ ਵਿਵਸਥਾ ਦੀ ਮਾੜੀ ਹਾਲਤ ਕਾਰਨ ਵੱਖ ਵੱਖ ਥਾਂਵਾਂ ’ਤੇ ਪ੍ਰਦਰਸ਼ਨ

ਅੰਮ੍ਰਿਤਸਰ, ਗੁਰੂ ਹਰਸਹਾਏ (ਫ਼ਿਰੋਜ਼ਪੁਰ), 18 ਸਤੰਬਰ (ਹਰਮਿੰਦਰ ਸਿੰਘ/ਹਰਚਰਨ ਸਿੰਘ ਸੰਧੂ)- ਬੀਤੇ ਕਈ ਹਫ਼ਤਿਆਂ ਤੋਂ ਸ਼ਹਿਰ ਦੀ ਸਫ਼ਾਈ ਵਿਵਸਥਾ ਦੀ ਮੰਦੀ ਹਾਲਤ ਹੋਣ ਕਾਰਨ ਕਾਂਗਰਸੀ ਕੌਂਸਲਰਾਂ ਵਲੋਂ ਵਿਕਾਸ ਸੋਨੀ ਦੀ ਅਗਵਾਈ ’ਚ ਨਗਰ ਨਿਗਮ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਕਾਂਗਰਸੀ ਕੌਂਸਲਰ ਵਿਕਾਸ ਸੋਨੀ ਨੇ ਕਿਹਾ ਨਗਰ ਨਿਗਮ ਅੰਮ੍ਰਿਤਸਰ ਦੀ ਹਾਲਤ ਇਸ ਕਦਰ ਮੰਦੀ ਹੋਈ ਪਈ ਹੈ ਕਿ ਸ਼ਹਿਰ ਦੇ ਵਿਚ ਚੁਫੇਰੇ ਕੂੜੇ ਦੇ ਢੇਰ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਥਾਂ ਥਾਂ ’ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਸ਼ਹਿਰ ਵਿਚ ਗੰਦਗੀ ਫੈਲਣ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਹਾਲਾਤ ਇਸ ਵੇਲੇ ਲਵਾਰਸਾਂ ਵਾਲੀ ਬਣੀ ਹੋਈ ਹੈ।

ਇਸ ਤਰ੍ਹਾਂ ਹੀ ਸਥਾਨਕ ਸ਼ਹਿਰ ਗੁਰੂ ਹਰ ਸਹਾਏ ਵਿਖੇ ਵੀ ਸਫ਼ਾਈ ਵਿਵਸਥਾ ਦਾ ਮਾੜਾ ਹਾਲ ਅਤੇ ਸੀਵਰੇਜ ਸਿਸਟਮ ਠੱਪ ਹੋਣ ’ਤੇ ਗੁਰੂ ਹਰ ਸਹਾਏ ਪਿੰਡ ਅਤੇ ਬੇਰ ਸਾਹਿਬ ਰੋਡ, ਸ਼ਰੀਹ ਵਾਲਾ ਰੋਡ, ਸ੍ਰੀ ਮੁਕਤਸਰ ਸਾਹਿਬ ਰੋਡ ਦੇ ਵਾਸੀਆਂ ਨੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਬਾਜ਼ਾਰ ਅੰਦਰ ਰੋਸ ਪ੍ਰਦਰਸ਼ਨ ਕੀਤਾ ਤੇ ਇਸੇ ਦੌਰਾਨ ਹੀ ਲੋਕਾਂ ਦੇ ਇਕੱਠ ਨੇ ਨਗਰ ਕੌਂਸਲ ਗੁਰੂ ਹਰ ਸਹਾਏ ਦੇ ਮੇਨ ਗੇਟ ਨੂੰ ਬੰਦ ਕਰਕੇ ਧਰਨਾ ਲਾ ਦਿੱਤਾ ਗਿਆ। ਲੋਕਾਂ ਦਾ ਕਹਿਣਾ ਸੀ ਕਿ ਨਗਰ ਕੌਂਸਲ ਗੁਰੂ ਹਰ ਸਹਾਏ ਨੂੰ ਵਾਰ ਵਾਰ ਕਿਹਾ ਗਿਆ ਸੀ ਕਿ ਇਥੋਂ ਦਾ ਸੀਵਰੇਜ ਸਿਸਟਮ ਠੀਕ ਕਰਕੇ ਸਫ਼ਾਈ ਰੱਖੀ ਜਾਵੇ ਪਰ ਨਗਰ ਕੌਂਸਲ ਨੇ ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੱਤਾ, ਜਿਸ ਤੋਂ ਦੁਖੀ ਹੋ ਕੇ ਲੋਕਾਂ ਨੇ ਇਸ ਦਫ਼ਤਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ