ਸੁਖਨਾ ਝੀਲ ਵਿਚ ਪਾਣੀ ਦਾ ਪੱਧਰ ਵਧਿਆ

ਚੰਡੀਗੜ੍ਹ, 18 ਸਤੰਬਰ-ਸੁਖਨਾ ਝੀਲ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਪੱਧਰ ਦੇ ਵਧਣ ਨਾਲ ਫਿਰ ਡਰ ਦੀ ਸਥਿਤੀ ਬਣ ਗਈ ਹੈ। ਦੱਸ ਦਈਏ ਕਿ ਪੰਜਾਬ ਵਿਚ ਹੜ੍ਹਾਂ ਕਾਰਨ ਪਹਿਲਾਂ ਹੀ ਬਹੁਤ ਹੋਇਆ ਹੈ ਤੇ ਉੱਤਰਾਖੰਡ ਵਿਚ ਬੱਦਲ ਫਟਣ ਦੀਆਂ ਖਬਰਾਂ ਵੀ ਆਏ ਦਿਨ ਆ ਰਹੀਆਂ ਹਨ।