JALANDHAR WEATHER

ਐਸ.ਐਚ.ਓ. ਤੇ ਏ.ਐਸ.ਆਈ. 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਬਠਿੰਡਾ, 18 ਸਤੰਬਰ-ਇਥੋਂ ਦੇ ਨੰਦਗੜ੍ਹ ਪੁਲਿਸ ਦੇ ਐਸ.ਐਚ.ਓ. ਅਤੇ ਏ.ਐਸ.ਆਈ. ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਐਸ. ਐਚ. ਓ. ਅਤੇ ਏ.ਐਸ.ਆਈ. ਦੋਵੇਂ ਹਸਪਤਾਲ ਵਿਚ ਭਰਤੀ ਹਨ। ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਨੰਦਗੜ੍ਹ ਪੁਲਿਸ ਦੇ ਐਸ.ਐਚ. ਓ. ਰਵਿੰਦਰ ਸਿੰਘ ਅਤੇ ਏ.ਐਸ.ਆਈ. ਗੁਰਮੇਲ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦੇ ਥਾਣੇ ਵਿਚ ਪੈਂਦੇ ਪਿੰਡ ਅਨੰਦਗੜ੍ਹ ਵਿਚ ਦਾਤਾ ਹਰੀ ਸਿੰਘ ਦੇ ਮੇਲੇ ਵਿਚ ਕੁਝ ਲੋਕਾਂ ਦੀ ਲੜਾਈ ਹੋ ਰਹੀ ਹੈ, ਜਿਸ ਨੂੰ ਰੋਕਣ ਲਈ ਪੁਲਿਸ ਉਥੇ ਪਹੁੰਚਦੀ ਹੈ ਤਾਂ ਪਹਿਲਾਂ ਤੋਂ ਹੀ ਸ਼ਰਾਬ ਦੇ ਨਸ਼ੇ ਵਿਚ ਇਨ੍ਹਾਂ ਲੋਕਾਂ ਨੂੰ ਪੁਲਿਸ ਨੇ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਪੁਲਿਸ ਦੀ ਇਕ ਨਹੀਂ ਮੰਨੀ ਅਤੇ ਉਸ ਤੋਂ ਬਾਅਦ ਐਸ.ਐਚ.ਓ. ਰਵਿੰਦਰ ਸਿੰਘ ਉਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਅਤੇ ਏ.ਐਸ.ਆਈ. ਗੁਰਮੇਲ ਸਿੰਘ ਉਤੇ ਵੀ ਹਮਲਾ ਬੋਲ ਦਿੱਤਾ ਤੇ ਪੱਥਰ ਵੀ ਮਾਰੇ।

ਪੁਲਿਸ ਨੇ ਭੀੜ ਨੂੰ ਕਾਬੂ ਵਿਚ ਕਰਨ ਲਈ ਹਵਾਈ ਫਾਇਰ ਵੀ ਕੀਤੇ। ਫਿਲਹਾਲ ਜ਼ਖਮੀ ਐਸ.ਐਚ. ਓ. ਅਤੇ ਏ.ਐਸ.ਆਈ. ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਐਸ.ਐਚ.ਓ. ਦੀ ਬਾਂਹ ਦਾ ਆਪਰੇਸ਼ਨ ਹੋਇਆ ਹੈ। ਪੁਲਿਸ ਨੇ ਫਿਲਹਾਲ 35 ਬੰਦਿਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਕਿਹਾ ਕਿ ਜਲਦੀ ਹੀ ਇਨ੍ਹਾਂ ਆਰੋਪੀਆਂ ਨੂੰ ਫੜ ਲਿਆ ਜਾਵੇਗਾ। ਜ਼ਖਮੀ ਹੋਏ ਪੁਲਿਸ ਦੇ ਅਧਿਕਾਰੀਆਂ ਦਾ ਹਾਲ-ਚਾਲ ਜਾਣਨ ਲਈ ਖੁਦ ਬਠਿੰਡਾ ਪੁਰਸ਼ ਦੇ ਐਸ.ਐਸ.ਪੀ. ਅਮਨੀਤ ਕੌਂਡਲ ਪਹੁੰਚੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ