JALANDHAR WEATHER

ਪ੍ਰਵਾਸੀ ਦਾ ਢਾਈ ਸਾਲਾ ਬੱਚਾ ਭੇਤਭਰੇ ਢੰਗ ਨਾਲ ਲਾਪਤਾ

ਮਾਛੀਵਾੜਾ ਸਾਹਿਬ, 18 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਰਹਿੰਦ ਨਹਿਰ ਕਿਨਾਰੇ ਵਸਦੇ ਪਿੰਡ ਗੜ੍ਹੀ ਤਰਖਾਣਾ ਵਿਖੇ ਢਾਈ ਸਾਲਾ ਮਾਸੂਮ ਬੱਚਾ ਭੇਤਭਰੇ ਢੰਗ ਨਾਲ ਲਾਪਤਾ ਹੋ ਗਿਆ। ਪਰਿਵਾਰ ਵਾਲਿਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਢੇ 12 ਵਜੇ ਵਿਕਾਸ ਸਾਹਨੀ ਦਾ ਢਾਈ ਸਾਲਾ ਮਾਸੂਮ ਬੱਚਾ ਲਕਸ਼ ਕੁਮਾਰ ਆਪਣੀ ਦਾਦੀ ਅਨੀਤਾ ਦੇਵੀ ਨਾਲ ਘਰ ਨੇੜੇ ਬਣੀ ਦੁਕਾਨ ਤੋਂ ਖਾਣ-ਪੀਣ ਲਈ ਸਾਮਾਨ ਲੈਣ ਗਿਆ। ਦਾਦੀ ਅਨੀਤਾ ਦੇਵੀ ਖੁਦ ਕੰਮ ’ਤੇ ਚਲੀ ਗਈ ਅਤੇ ਉਸ ਨੇ ਲਕਸ਼ ਕੁਮਾਰ ਨੂੰ ਦੂਸਰੇ ਬੱਚਿਆਂ ਨਾਲ ਘਰ ਵੱਲ ਨੂੰ ਤੋਰ ਦਿੱਤਾ, ਜਦੋਂ ਬੱਚਾ ਘਰ ਨਾ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਵਿਚ ਹਾਹਾਕਾਰ ਮਚ ਗਈ। ਉਨ੍ਹਾਂ ਵਲੋਂ ਬੱਚੇ ਦੀ ਕਾਫ਼ੀ ਭਾਲ ਕੀਤੀ ਪਰ ਖ਼ਬਰ ਲਿਖੇ ਜਾਣ ਤੱਕ ਉਸਦਾ ਕੋਈ ਸੁਰਾਗ ਨਾ ਲੱਗਾ। ਪਰਿਵਾਰ ਵਲੋਂ ਮਾਛੀਵਾੜਾ ਥਾਣਾ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਜਾਂਚ ਵਿਚ ਜੁਟੀ ਹੋਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ