JALANDHAR WEATHER

ਮਹਾਰਾਸ਼ਟਰ: ਕੈਮੀਕਲ ਫੈਕਟਰੀ ’ਚ ਧਮਾਕਾ, ਇਕ ਮਜ਼ਦੂਰ ਦੀ ਮੌਤ

ਮੁੰਬਈ, 19 ਸਤੰਬਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਇਕ ਕੈਮੀਕਲ ਫੈਕਟਰੀ ਵਿਚ ਹੋਏ ਧਮਾਕੇ ਦੌਰਾਨ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਬੀਤੀ ਦੇਰ ਸ਼ਾਮ ਲਗਭਗ 7:30 ਵਜੇ ਲਿੰਬਣੀ ਸਾਲਟ ਇੰਡਸਟਰੀਜ਼ ਵਿਚ ਹੋਇਆ। ਇਹ ਧਮਾਕਾ ਧਾਤ ਅਤੇ ਐਸਿਡ ਦੇ ਮਿਸ਼ਰਣ ਦੌਰਾਨ ਹੋਇਆ। ਪਾਲਘਰ ਪੁਲਿਸ ਨੇ ਦੱਸਿਆ ਕਿ ਇਹ ਇਕ ਛੋਟੀ ਜਿਹੀ ਇਕਾਈ ਹੈ, ਜਿਸ ਵਿਚ 5 ਕਾਮੇ ਪ੍ਰਯੋਗਸ਼ਾਲਾ ਦੇ ਰਸਾਇਣ ਬਣਾਉਂਦੇ ਹਨ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ