ਐਪਲ ਨੇ ਆਈਫ਼ੋਨ 17 ਸੀਰੀਜ਼ ਦੀ ਵਿਕਰੀ ਭਾਰਤ ’ਚ ਕੀਤੀ ਸ਼ੁਰੂ

ਨਵੀਂ ਦਿੱਲੀ, 19 ਸਤੰਬਰ- ਤਕਨੀਕੀ ਦਿੱਗਜ ਕੰਪਨੀ ਐਪਲ ਨੇ ਅੱਜ 19 ਸਤੰਬਰ ਨੂੰ ਆਈਫੋਨ 17 ਸੀਰੀਜ਼ ਦੀ ਵਿਕਰੀ ਸ਼ੁਰੂ ਕਰ ਦਿੱਤੀ। ਹਮੇਸ਼ਾ ਵਾਂਗ ਨਵੇਂ ਆਈਫੋਨ ਲਈ ਦਿੱਲੀ ਤੋਂ ਮੁੰਬਈ ਤੱਕ ਐਪਲ ਸਟੋਰਾਂ ਦੇ ਬਾਹਰ ਪ੍ਰਸ਼ੰਸਕਾਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦਿੱਤੀਆਂ। ਲੋਕ 9 ਸਤੰਬਰ ਨੂੰ ਲਾਂਚ ਕੀਤੇ ਗਏ ਨਵੇਂ ਆਈਫੋਨ 17 ਸੀਰੀਜ਼ ਦੀ ਇਕ ਝਲਕ ਪਾਉਣ ਲਈ ਘੰਟਿਆਂ ਤੋਂ ਲਾਈਨ ਵਿਚ ਉਡੀਕ ਕਰਦੇ ਦਿਖਾਈ ਦਿੱਤੇ। ਰਿਪੋਰਟਾਂ ਅਨੁਸਾਰ ਕੁਝ ਲੋਕ 7 ਤੋਂ 8 ਘੰਟੇ ਇੰਤਜ਼ਾਰ ਕਰਦੇ ਰਹੇ, ਜਦੋਂ ਕਿ ਬਹੁਤ ਸਾਰੇ ਗਾਹਕ ਪਹਿਲਾਂ ਹੀ ਬੁਕਿੰਗ ਕਰ ਚੁੱਕੇ ਸਨ।