JALANDHAR WEATHER

ਸੁਨਾਮ ਫਲਾਈ ਓਵਰ ’ਤੇ ਵਾਹਨਾਂ ਦੇ ਟਕਰਾਉਣ ਕਾਰਨ ਟਰੱਕ ਚਾਲਕ ਨੌਜਵਾਨ ਦੀ ਮੌਤ

 ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 19 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਅੱਜ ਸਵੇਰੇ ਸੁਨਾਮ ਫਲਾਈ ਓਵਰ ’ਤੇ ਟਰੱਕ, ਟਰਾਲੀ ਅਤੇ ਟਰਾਲੇ ਦੇ ਆਪਸ ਵਿਚ ਟਕਰਾਉਣ ਕਾਰਨ ਟਰੱਕ ਚਾਲਕ ਇਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਡੇਢ ਕੁ ਵਜੇ ਸਥਾਨਕ ਸਿਵਲ ਹਸਪਤਾਲ ਨੇੜੇ ਫਲਾਈ ਓਵਰ ਚੜ੍ਹਨ ਲੱਗਿਆ ਇਕ ਟਰੱਕ ਅੱਗੇ ਜਾ ਰਹੀ ਤੂੜੀ ਦੀ ਭੂੰਗ ਵਾਲੀ ਟਰਾਲੀ ਨੂੰ ਕਰਾਸ ਕਰਨ ਲੱਗਿਆ ਤਾਂ ਅੱਗਿਓਂ ਆ ਰਹੇ ਰੇਤ ਦੇ ਭਰੇ ਟਰਾਲੇ ਸਮੇਤ ਤਿੰਨੋਂ ਵਾਹਨ ਆਪਸ ਵਿਚ ਬੁਰੀ ਤਰ੍ਹਾਂ ਟਕਰਾ ਗਏ, ਜਿਸ ਕਾਰਨ ਭੂੰਗ ਵਾਲੀ ਟਰਾਲੀ ਪਲਟ ਗਈ ਜਦੋਂ ਕਿ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਚਾਲਕ ਬਲਿਹਾਰਾ ਸਿੰਘ ਉਰਫ਼ ਨਿੱਕਾ ਪਿੰਡ ਹੀਰੋਂ ਕਲ੍ਹਾਂ ਟਰੱਕ ਦੇ ਕੈਬਿਨ ’ਚ ਹੀ ਫਸ ਗਿਆ।

ਇਸ ਸਮੇਂ ਪੁਲਿਸ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ ਅਤੇ ਗੰਭੀਰ ਜ਼ਖ਼ਮੀ ਹਾਲਤ ਵਿਚ ਟਰੱਕ ਚਾਲਕ ਨੂੰ ਆਉਣ-ਜਾਣ ਵਾਲੇ ਲੋਕਾਂ ਵਲੋਂ ਕਈ ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਬਾਹਰ ਕੱਢ ਕੇ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਵਲੋਂ ਨੌਜਵਾਨ ਬਲਿਹਾਰਾ ਸਿੰਘ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ, ਜਿਥੇ ਇਲਾਜ ਦੌਰਾਨ ਬਲਿਹਾਰਾ ਸਿੰਘ ਉਰਫ ਨਿੱਕਾ (34) ਪੁੱਤਰ ਗੁਰਜੰਟ ਸਿੰਘ ਵਾਸੀ ਹੀਰੋਂ ਕਲ੍ਹਾਂ, ਜ਼ਿਲ੍ਹਾ ਮਾਨਸਾ ਦੀ ਮੌਤ ਹੋ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ