ਸੀ.ਐਮ. ਮਾਨ ਦਾ ਵਿਰੋਧੀਆਂ 'ਤੇ ਨਿਸ਼ਾਨਾ

ਚੰਡੀਗੜ੍ਹ, 26 ਸਤੰਬਰ-ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸੀ.ਐਮ. ਮਾਨ ਵਲੋਂ ਸੰਬੋਧਨ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੇ ਮੰਤਰੀਆਂ ਨੇ ਹੜ੍ਹਾਂ ਵੇਲੇ ਹਰੇਕ ਪਿੰਡ ਦੀ ਸਾਰ ਲਈ ਤੇ ਮੰਤਰੀ ਧਾਲੀਵਾਲ ਦੇ ਪੈਰ ਤਕ ਗਲ ਗਏ। ਕੁਝ ਲੋਕ ਸਿਰਫ ਫੋਟੋਜ਼ ਖਿੱਚਣ ਤਕ ਸੀਮਤ ਰਹੇ। ਸੀ.ਐਮ. ਮਾਨ ਨੇ ਵਿਰੋਧੀ ਧਿਰਾਂ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਨ੍ਹਾਂ ਸਿਰਫ ਗਮਲਿਆਂ ਵਾਲੇ ਬੂਟੇ ਦੇਖੇ, ਜ਼ਮੀਨੀ ਹਕੀਕਤ ਦਾ ਪਤਾ ਨਹੀਂ। ਮੀਂਹ ਨੂੰ ਲੈ ਕੇ ਕੀਤੀ ਭਵਿੱਖਬਾਣੀ ਵੀ ਗਲਤ ਸਾਬਤ ਹੋਈ ਹੈ। ਮੇਰੇ ਬੀਮਾਰ ਹੋਣ ਉਤੇ ਵੀ ਰਾਜਨੀਤੀ ਕੀਤੀ ਗਈ।