ਉਨ੍ਹਾਂ ਦਾ ਵਿਵਹਾਰ ਸੀ ਬਹੁਤ ਮਾੜਾ- ਅਮਰੀਕਾ ਤੋਂ ਡਿਪੋਰਟ ਹੋਈ ਹਰਜੀਤ ਕੌਰ

ਮੋਹਾਲੀ, 27 ਸਤੰਬਰ- ਅਮਰੀਕਾ ਤੋਂ ਡਿਪੋਰਟ ਕੀਤੀ ਗਈ ਪੰਜਾਬ ਦੀ ਬਜ਼ੁਰਗ ਔਰਤ ਹਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਵਿਵਹਾਰ ਬਹੁਤ ਮਾੜਾ ਸੀ। ਮੈਨੂੰ 8 ਸਤੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਮੈਨੂੰ ਗ੍ਰਿਫ਼ਤਾਰ ਕਰਕੇ ਬੇਕਰਸਫੀਲਡ ਲਿਜਾਇਆ ਗਿਆ, ਜਿਥੇ ਮੈਂ 8-10 ਦਿਨ ਰਹੀ। ਫਿਰ ਮੈਨੂੰ ਐਰੀਜ਼ੋਨਾ ਲਿਜਾਇਆ ਗਿਆ, ਜਿਥੋਂ ਮੈਨੂੰ ਦਿੱਲੀ ਭੇਜ ਦਿੱਤਾ ਗਿਆ, ਉਥੇ ਮੇਰੇ ਬੱਚੇ ਕੁਝ ਕਰਨਗੇ। ਮੈਂ ਕੁਝ ਨਹੀਂ ਕਰ ਸਕਦੀ।