2 ਕਾਰਾਂ ਦੀ ਟੱਕਰ 'ਚ ਚਾਲਕ ਵਾਲ-ਵਾਲ ਬਚੇ

ਜੈਤੀਪੁਰ, 27 ਸਤੰਬਰ (ਭੁਪਿੰਦਰ ਸਿੰਘ ਗਿੱਲ)-ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਉਤੇ ਸਥਿਤ ਪੈਂਦੇ ਅੱਡਾ ਤਲਵੰਡੀ ਖੁੰਮਣ ਮੋੜ ਵਿਖੇ ਦੋ ਕਾਰਾਂ ਦੀ ਆਪਸੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਟੈਕਸੀ ਡਰਾਈਵਰ ਸੁਖਪ੍ਰੀਤ ਸਿੰਘ ਬਟਾਲਾ ਸਾਈਡ ਤੋਂ ਅੰਮ੍ਰਿਤਸਰ ਨੂੰ ਆਪਣੀ ਗੱਡੀ ਉਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਨੂੰ ਆ ਰਿਹਾ ਸੀ ਜਦੋਂ ਤਲਵੰਡੀ ਖੁਮ ਦੇ ਮੋੜ ਕੋਲ ਪੁੱਜਿਆ ਤਾਂ ਪਿੱਛੋਂ ਆ ਰਹੀ ਕਰੇਟਾ ਗੱਡੀ ਪਿੱਛੋਂ ਆ ਵੱਜੀ। ਇਸ ਸੰਬੰਧੀ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਇਕ ਗੱਡੀ ਵਲੋਂ ਅੱਗੇ ਬਰੇਕ ਮਾਰਨ ਕਾਰਨ ਜਦੋਂ ਦੂਜੀ ਗੱਡੀ ਨੇ ਪਿੱਛੇ ਬ੍ਰੇਕ ਮਾਰੀ ਤਾਂ ਪਿੱਛੋਂ ਆ ਰਹੀ ਗੱਡੀ ਵਿਚ ਵੱਜ ਗਈ, ਜਿਸ ਨਾਲ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਪਰ ਗੱਡੀ ਵਿਚ ਸਵਾਰ ਲੋਕਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਇਸ ਬਾਰੇ ਪੁਲਿਸ ਚੌਕੀ ਜੈਤੀਪੁਰ ਦੇ ਏ. ਐਸ. ਆਈ. ਅਵਤਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਤਾਂ ਹਾਲੇ ਆਪ ਨਹੀਂ ਸਮਝ ਲੱਗ ਰਹੀ, ਅਸੀਂ ਤੁਹਾਨੂੰ ਕੀ ਦੱਸ ਦਈਏ, ਅਸੀਂ ਇਸ ਦੀ ਇਨਕੁਆਰੀ ਕਰ ਰਹੇ ਹਾਂ ਇੰਨੀ ਗੱਲ ਕਹਿ ਕੇ ਚੌਕੀ ਦੇ ਦਫਤਰ ਵਿਚੋਂ ਇਕ-ਇਕ ਕਰਕੇ ਬਾਹਰ ਜਾਣੇ ਸ਼ੁਰੂ ਹੋ ਗਏ।