JALANDHAR WEATHER

ਉੱਘੇ ਗਾਇਕ ਖ਼ਾਨ ਸਾਬ ਦੀ ਮਾਤਾ ਸਲਮਾ ਪ੍ਰਵੀਨ ਨੂੰ ਭੰਡਾਲ ਦੋਨਾ 'ਚ ਕੀਤਾ ਸਪੁਰਦ-ਏ-ਖਾਕ

ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ)-ਪੰਜਾਬ ਦੇ ਉੱਘੇ ਗਾਇਕ ਖ਼ਾਨ ਸਾਬ ਤੇ ਮਸਤਾਨ ਖ਼ਾਨ ਦੀ ਮਾਤਾ ਸਲਮਾ ਪ੍ਰਵੀਨ ਜਿਨ੍ਹਾਂ ਦਾ ਬੀਤੇ ਦਿਨ ਚੰਡੀਗੜ੍ਹ ਵਿਚ ਸੰਖੇਪ ਬੀਮਾਰੀ ਪਿੱਛੋਂ ਦਿਹਾਂਤ ਹੋ ਗਿਆ ਸੀ, ਨੂੰ ਉਨ੍ਹਾਂ ਦੇ ਜੱਦੀ ਪਿੰਡ ਭੰਡਾਲ ਦੋਨਾ ਵਿਚ ਸਪੁਰਦ-ਏ-ਖਾਕ ਕੀਤਾ ਗਿਆ। ਮਾਤਾ ਸਲਮਾ ਪ੍ਰਵੀਨ ਦੀ ਅੰਤਿਮ ਵਿਦਾਇਗੀ ਮੌਕੇ ਹਾਜ਼ਰ ਲੋਕਾਂ ਨੇ ਉਨ੍ਹਾਂ ਲਈ ਦੁਆ ਕੀਤੀ। ਉਨ੍ਹਾਂ ਨੂੰ ਸਪੁਰਦ-ਏ-ਖਾਕ ਕੀਤੇ ਜਾਣ ਮੌਕੇ ਉੱਘੇ ਗਾਇਕ ਪਦਮਸ੍ਰੀ ਹੰਸ ਰਾਜ ਹੰਸ, ਕਮਲ ਖ਼ਾਨ, ਮਾਸ਼ਾ ਅਲੀ, ਵਨੀਤ ਖ਼ਾਨ, ਮਨੀ ਖ਼ਾਨ, ਬੂਟਾ ਮੁਹੰਮਦ, ਤੇਜੀ ਸ਼ਾਹਕੋਟੀ, ਅਲਾਪ ਸਿਕੰਦਰ, ਸਾਰੰਗ ਸਿਕੰਦਰ, ਹਸਮਤ ਸੁਲਤਾਨਾ, ਏਡੇਨ, ਮਸਤਾਨ ਖ਼ਾਨ, ਮਨੀ ਲਾਡਲਾ ਤੋਂ ਇਲਾਵਾ ਪੰਜਾਬ ਦੇ ਹੋਰ ਉੱਘੇ ਗਾਇਕਾਂ ਤੋਂ ਇਲਾਵਾ ਜਮੀਅਤ ਉਲਮਾ ਹਿੰਦ ਪੰਜਾਬ ਦੇ ਜਨਰਲ ਸਕੱਤਰ ਮੁਫ਼ਤੀ ਯੂਸਫ਼, ਜ਼ਿਲ੍ਹਾ ਪ੍ਰਧਾਨ ਮੌਲਾਨਾ ਅਮਾਨੁੱਲਾ, ਜ਼ਿਲ੍ਹਾ ਜਨਰਲ ਸਕੱਤਰ ਸਰਬਰ ਗੁਲਾਮ ਸੱਬਾ, ਮੌਲਾਨਾ ਨਸੀਮ ਫਗਵਾੜਾ ਤੋਂ ਇਲਾਵਾ ਰਾਜਸੀ, ਸਮਾਜਿਕ ਜਥੇਬੰਦੀਆਂ ਦੇ ਆਗੂ ਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ ਤੇ ਉਨ੍ਹਾਂ ਖ਼ਾਨ ਸਾਬ ਦੀ ਮਾਤਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਮਾਤਾ ਸਲਮਾ ਪ੍ਰਵੀਨ ਦੀ ਮਗਫਿਰਤ ਲਈ 5 ਅਕਤੂਬਰ ਨੂੰ ਦੁਪਹਿਰ 2 ਤੋਂ 3 ਵਜੇ ਤੱਕ ਦੁਆ ਸਬੰਧੀ ਸਮਾਗਮ ਹੋਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ