ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ : ਸ਼ੈਲੇਸ਼ ਕੁਮਾਰ ਨੇ ਹਾਈ ਜੰਪ ਟੀ 63 ਫਾਈਨਲ 'ਚ ਸੋਨ ਤਗਮਾ ਜਿੱਤਿਆ

ਨਵੀਂ ਦਿੱਲੀ, 27 ਸਤੰਬਰ-ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2025 ਵਿਚ ਭਾਰਤ ਦੇ ਸ਼ੈਲੇਸ਼ ਕੁਮਾਰ ਨੇ ਪੁਰਸ਼ਾਂ ਦੇ ਹਾਈ ਜੰਪ ਟੀ 63 ਫਾਈਨਲ ਵਿਚ ਸੋਨ ਤਗਮਾ ਜਿੱਤਿਆ। ਵਰੁਣ ਸਿੰਘ ਭਾਟੀ ਨੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਦੀ ਦੀਪਤੀ ਜੀਵਨਜੀ ਨੇ ਔਰਤਾਂ ਦੀ 400 ਮੀਟਰ ਟੀ-20 ਫਾਈਨਲ ਵਿਚ ਚਾਂਦੀ ਦਾ ਤਗਮਾ ਜਿੱਤਿਆ।