ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਦੀਆਂ ਗੱਡੀਆਂ ਦੀ ਹੋਈ ਟੱਕਰ

ਅਜਨਾਲਾ, ਗੱਗੋਮਾਹਲ, ਰਮਦਾਸ 27 ਸਤੰਬਰ (ਢਿੱਲੋਂ/ਸੰਧੂ/ਵਾਹਲਾ)-ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲੈਣ ਅਤੇ ਰਾਹਤ ਸਮੱਗਰੀ ਵੰਡਣ ਲਈ ਹਲਕਾ ਅਜਨਾਲਾ ਅੰਦਰ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਵਿਚ ਸ਼ਾਮਿਲ ਪੁਲਿਸ ਦੀ ਬੱਸ ਅਤੇ ਦੋ ਗੱਡੀਆਂ ਦੀ ਰਮਦਾਸ ਨੇੜੇ ਟੱਕਰ ਹੋ ਗਈ। ਇਨ੍ਹਾਂ ਗੱਡੀਆਂ ਵਿਚ ਡੀ.ਐਸ.ਪੀ ਰਾਜਾਸਾਂਸੀ ਇੰਦਰਜੀਤ ਸਿੰਘ ਦੀ ਥਾਰ ਗੱਡੀ ਵੀ ਸ਼ਾਮਿਲ ਹੈ। ਦੱਸ ਦਈਏ ਕਿ ਗੱਡੀਆਂ ਦੇ ਏਅਰ ਬੈਗ ਖੁੱਲਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ। ਇਸ ਦੌਰਾਨ ਕੁਝ ਪੁਲਿਸ ਕਰਮਚਾਰੀਆਂ ਨੂੰ ਸੱਟ ਲੱਗਣ ਦੀ ਵੀ ਸੂਚਨਾ ਹੈ।