ਜੰਮੂ ਕਸ਼ਮੀਰ: ਖੱਡ ਵਿਚ ਡਿਗਿਆ ਟੈਂਕਰ, ਚਾਲਕ ਦੀ ਮੌਤ

ਸ੍ਰੀਨਗਰ, 13 ਅਕਤੂਬਰ- ਊਧਮਪੁਰ ਦੇ ਖੁਡ ਇਲਾਕੇ ਵਿਚ ਇਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਊਧਮਪੁਰ ਦੇ ਕੁਡ ਇਲਾਕੇ ਵਿਚ ਪੁਰਾਣੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਇਕ ਗੈਸ ਟੈਂਕਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਟੈਂਕਰ ਸੜਕ ਤੋਂ ਪਲਟ ਗਿਆ ਅਤੇ ਡੂੰਘੀ ਖੱਡ ਵਿਚ ਡਿੱਗ ਗਿਆ। ਇਸ ਸੜਕ ਹਾਦਸੇ ਵਿਚ ਟੈਂਕਰ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਡਰਾਈਵਰ ਨੂੰ ਟੈਂਕਰ ਵਿਚੋਂ ਕੱਢ ਲਿਆ ਗਿਆ, ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਸ਼ਾਸਨ ਨੇ ਇਕ ਹੋਰ ਵਾਹਨ ਬੁਲਾਇਆ ਅਤੇ ਟੈਂਕਰ ਤੋਂ ਗੈਸ ਨੂੰ ਕਿਸੇ ਹੋਰ ਵਾਹਨ ਵਿਚ ਤਬਦੀਲ ਕਰ ਦਿੱਤਾ। ਵਾਹਨਾਂ ਨੂੰ ਰੋਕਣ ਲਈ ਸੜਕ ਨੂੰ ਵੀ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ।
ਪੁਲਿਸ ਨੇ ਵੀ ਮਾਮਲਾ ਦਰਜ ਕਰ ਲਿਆ ਹੈ ਅਤੇ ਸੜਕ ਹਾਦਸੇ ਦੀ ਜਾਂਚ ਕਰ ਰਹੀ ਹੈ।