ਸਨੀ ਦਿਓਲ ਦੇ ਬੇਟੇ ਕਰਨ ਦਿਓਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ

ਅੰਮ੍ਰਿਤਸਰ, 13 ਅਕਤੂਬਰ (ਹਰਮਿੰਦਰ ਸਿੰਘ)- ਬਾਲੀਵੁੱਡ ਅਦਾਕਾਰ ਸਨੀ ਦਿਓਲ ਦੇ ਬੇਟੇ ਕਰਨ ਦਿਓਲ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਭਾਰਤ ਅਤੇ ਪਾਕਿਸਤਾਨ ਦੀ ਵੰਡ ’ਤੇ ਅਧਾਰਤ ਫਿਲਮ 1947 ਲਾਹੌਰ ਦੀ ਸ਼ੂਟਿੰਗ ਲਈ ਆਏ ਹਨ। ਇਸ ਫਿਲਮ ਦੇ ਕੁਝ ਸੀਨ ਬੀਤੇ ਦਿਨ ਖਾਲਸਾ ਕਾਲਜ, ਅਟਾਰੀ ਰੇਲਵੇ ਸਟੇਸ਼ਨ ’ਤੇ ਅਤੇ ਅਟਾਰੀ ਦੇ ਨੇੜੇ ਕੁਝ ਹੋਰ ਇਲਾਕਿਆਂ ਵਿਚ ਫਿਲਮਾਏ ਗਏ ਸਨ।