ਹਰਿਆਣਾ ਆਈ.ਪੀ.ਐਸ. ਖ਼ੁਦਕੁਸ਼ੀ ਮਾਮਲਾ: ਰਿਹਇਸ਼ ’ਤੇ ਪੁੱਜੀਆਂ ਕਈ ਸਿਆਸੀ ਸ਼ਖ਼ਸੀਅਤਾਂ, ਅਜੇ ਤੱਕ ਨਹੀਂ ਹੋ ਸਕਿਆ ਪੋਸਟਮਾਰਟਮ
.jpeg)

ਚੰਡੀਗੜ੍ਹ, 13 ਅਕਤਬੂਰ (ਕਪਿਲ ਵਧਵਾ)- ਹਰਿਆਣਾ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਦਾ ਮਾਮਲਾ ਹੱਲ ਨਹੀਂ ਹੋ ਰਿਹਾ ਹੈ। ਆਈ.ਪੀ.ਐਸ. ਅਧਿਕਾਰੀ ਦੇ ਪਰਿਵਾਰ ਅਤੇ ਸਰਕਾਰ ਵਿਚਕਾਰ ਪਿਛਲੇ ਛੇ ਦਿਨਾਂ ਤੋਂ ਮਤਭੇਦ ਬਣਿਆ ਹੋਇਆ ਹੈ। ਅੱਜ (ਸੋਮਵਾਰ) ਸੱਤਵਾਂ ਦਿਨ ਹੈ। ਪਰਿਵਾਰ ਵਲੋਂ ਸਹਿਮਤੀ ਨਾ ਮਿਲਣ ਕਾਰਨ ਪੋਸਟਮਾਰਟਮ ਨਹੀਂ ਹੋ ਸਕਿਆ।
ਕੱਲ੍ਹ ਐਤਵਾਰ ਨੂੰ ਚੰਡੀਗੜ੍ਹ ਪੁਲਿਸ ਨੇ ਆਈ.ਪੀ.ਐਸ. ਅਧਿਕਾਰੀ ਦੀ ਆਈ.ਏ.ਐਸ. ਪਤਨੀ ਅਮਨੀਤ ਪੀ. ਕੁਮਾਰ ਨੂੰ ਇਕ ਨੋਟਿਸ ਭੇਜਿਆ, ਜਿਸ ਵਿਚ ਉਨ੍ਹਾਂ ਨੂੰ ਲਾਸ਼ ਦੀ ਪਛਾਣ ਦੀ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਗਿਆ। ਚੰਡੀਗੜ੍ਹ ਪ੍ਰਸ਼ਾਸਨ ਪੀ.ਜੀ.ਆਈ. ਦੇ ਡਾਕਟਰਾਂ ਤੋਂ ਪੋਸਟਮਾਰਟਮ ਕਰਵਾਏਗਾ। ਇਸ ਬੋਰਡ ਵਿਚ ਇਕ ਬੈਲਿਸਟਿਕ ਮਾਹਰ ਅਤੇ ਇਕ ਮੈਜਿਸਟ੍ਰੇਟ ਵੀ ਸ਼ਾਮਿਲ ਹੋਣਗੇ।
ਹਾਲਾਂਕਿ ਆਈ.ਏ.ਐਸ. ਅਧਿਕਾਰੀ ਅਮਨੀਤ ਅਤੇ ਉਨ੍ਹਾਂ ਦੇ ਭਰਾ ਅਮਿਤ ਰਤਨ ਕੋਟਫੱਤਾ, ਜੋ ਕਿ ਬਠਿੰਡਾ ਪੰਜਾਬ ਤੋਂ ਵਿਧਾਇਕ ਹਨ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਸ਼ਤਰੂਘਨ ਕਪੂਰ ਨੂੰ ਹਟਾਉਣ ’ਤੇ ਅੜੇ ਹਨ। ਸਰਕਾਰ ਪਹਿਲਾਂ ਹੀ ਰੋਹਤਕ ਦੇ ਪੁਲਿਸ ਸੁਪਰਡੈਂਟ ਨਰਿੰਦਰ ਬਿਜਾਰਨੀਆ ਨੂੰ ਹਟਾ ਕੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ।
ਆਈ. ਏ. ਐੱਸ. ਅਮਨੀਤ ਪੀ. ਕੁਮਾਰ ਦੀ ਰਿਹਾਇਸ਼ ਬਾਹਰ ਮੁੜ ਤੋਂ ਸਿਆਸੀ ਸ਼ਖ਼ਸੀਅਤਾਂ ਦਾ ਤਾਂਤਾ ਲੱਗ ਗਿਆ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ. ਐੱਸ. ਲੱਕੀ ਵੀ ਹਾਜ਼ਰ ਹੋਏ ਹਨ। ਮੁੱਖ ਸਕੱਤਰ ਹਰਿਆਣਾ ਆਈ. ਏ. ਐੱਸ. ਅਮਨੀਤ ਪੀ. ਕੁਮਾਰ ਦੀ ਰਿਹਾਇਸ਼ ’ਤੇ ਪੁੱਜ ਚੁੱਕੇ ਹਨ।