ਅੱਜ ਹੋਵੇਗਾ ਅਰਥ ਸ਼ਾਸਤਰ ਵਿਚ ਨੋਬਲ ਪੁਰਸਕਾਰ ਦਾ ਐਲਾਨ

ਸਟਾਕਹੋਮ, 13 ਅਕਤੂਬਰ- ਅਰਥ ਸ਼ਾਸਤਰ ਵਿਚ ਨੋਬਲ ਪੁਰਸਕਾਰ ਦਾ ਐਲਾਨ ਅੱਜ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਚ ਕੀਤਾ ਜਾਵੇਗਾ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਦੁਪਹਿਰ 3:15 ਵਜੇ ਪੁਰਸਕਾਰ ਦਾ ਐਲਾਨ ਕਰੇਗੀ। ਇਹ ਪੁਰਸਕਾਰ ਉਨ੍ਹਾਂ ਅਰਥਸ਼ਾਸਤਰੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਖੋਜ ਨੇ ਅਰਥਵਿਵਸਥਾ ਨੂੰ ਸਮਝਣ ਅਤੇ ਇਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਜੇਤੂ ਨੂੰ 11 ਮਿਲੀਅਨ ਸਵੀਡਿਸ਼ ਕ੍ਰੋਨਰ (10.3 ਕਰੋੜ ਰੁਪਏ), ਇਕ ਸੋਨੇ ਦਾ ਤਗਮਾ ਅਤੇ ਇਕ ਸਰਟੀਫਿਕੇਟ ਮਿਲੇਗਾ। ਜੇਕਰ ਇਕ ਤੋਂ ਵੱਧ ਅਰਥਸ਼ਾਸਤਰੀ ਜਿੱਤਦੇ ਹਨ, ਤਾਂ ਇਨਾਮੀ ਰਾਸ਼ੀ ਉਨ੍ਹਾਂ ਵਿਚ ਵੰਡੀ ਜਾਵੇਗੀ। ਪੁਰਸਕਾਰ 10 ਦਸੰਬਰ ਨੂੰ ਸਟਾਕਹੋਮ ਵਿਚ ਦਿੱਤੇ ਜਾਣਗੇ।