ਆਈਆਰਸੀਟੀਸੀ ਹੋਟਲ ਭ੍ਰਿਸ਼ਟਾਚਾਰ ਮਾਮਲਾ : ਅਦਾਲਤ ਵਲੋਂ ਲਾਲੂ, ਰਾਬੜੀ, ਤੇਜਸਵੀ ਅਤੇ ਹੋਰਨਾਂ ਵਿਰੁੱਧ ਦੋਸ਼ ਤੈਅ
ਨਵੀਂ ਦਿੱਲੀ, 13 ਅਕਤੂਬਰ - ਆਈਆਰਸੀਟੀਸੀ ਹੋਟਲ ਭ੍ਰਿਸ਼ਟਾਚਾਰ ਮਾਮਲੇ 'ਚ ਰਾਊਜ਼ ਐਵੇਨਿਊ ਅਦਾਲਤ ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਆਰਜੇਡੀ ਨੇਤਾ ਤੇਜਸਵੀ ਯਾਦਵ ਅਤੇ ਹੋਰਨਾਂ ਵਿਰੁੱਧ ਦੋਸ਼ ਤੈਅ ਕੀਤੇ ਹਨ।ਇਹ ਮਾਮਲਾ ਰਾਂਚੀ ਅਤੇ ਪੁਰੀ ਦੇ ਦੋ ਆਈਆਰਸੀਟੀਸੀ ਹੋਟਲਾਂ ਦੇ ਟੈਂਡਰ ਵਿੱਚ ਕਥਿਤ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਹੈ।
ਅਦਾਲਤ ਨੇ ਮੁਲਜ਼ਮਾਂ ਵਿਰੁੱਧ ਉਨ੍ਹਾਂ ਦੀਆਂ ਕਥਿਤ ਭੂਮਿਕਾਵਾਂ ਦੇ ਅਨੁਸਾਰ ਵੱਖ-ਵੱਖ ਧਾਰਾਵਾਂ ਵਿਚ ਦੋਸ਼ ਤੈਅ ਕੀਤੇ ਸਨ। ਰਾਬੜੀ ਦੇਵੀ ਅਤੇ ਤੇਜਸਵੀ ਯਾਦਵ 'ਤੇ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਅਪਰਾਧ ਲਈ ਆਈਪੀਸੀ ਦੀ ਧਾਰਾ 420 ਅਤੇ 120ਬੀ ਦੇ ਦੋਸ਼ ਹਨ। ਉਨ੍ਹਾਂ ਕਿਹਾ ਕਿ ਉਹ ਮੁਕੱਦਮੇ ਦਾ ਸਾਹਮਣਾ ਕਰਨਗੇ।