JALANDHAR WEATHER

ਗਾਇਕ ਖ਼ਾਨ ਸਾਬ੍ਹ ਦੇ ਪਿਤਾ ਦਾ ਹੋਇਆ ਦਿਹਾਂਤ

ਕਾਲਾ ਸੰਘਿਆਂ, 13 ਅਕਤੂਬਰ (ਬਲਜੀਤ ਸਿੰਘ ਸੰਘਾ) - ਪ੍ਰਸਿੱਧ ਪੰਜਾਬੀ ਕਲਾਕਾਰ ਖਾਨ ਸਾਬ੍ਹ ਦੀ ਮਾਂ ਤੋਂ ਬਾਅਦ ਹੁਣ ਉਨ੍ਹਾਂ ਦੇ ਪਿਤਾ ਦਾ ਵੀ ਦਿਹਾਂਤ ਹੋ ਗਿਆ ਹੈ। ਖਾਨ ਸਾਬ੍ਹ ਦੇ ਪਿਤਾ ਇਕਬਾਲ ਮੁਹੰਮਦ ਦਾ ਅੱਜ ਦਿਹਾਂਤ ਹੋ ਗਿਆ। ਉਹ ਕਰੀਬ 68 ਵਰ੍ਹਿਆਂ ਦੇ ਸਨ। ਕੁਝ ਦਿਨ ਪਹਿਲਾਂ ਹੀ 25 ਸਤੰਬਰ ਨੂੰ ਖਾਨ ਸਾਬ੍ਹ ਦੀ ਮਾਂ ਪਰਵੀਨ ਬੇਗਮ ਦਾ ਵੀ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਪਤਨੀ ਦੇ ਵਿਛੋੜੇ ਕਾਰਨ ਗਹਿਰੇ ਸਦਮੇ ਵਿਚ ਸਨ। ਜਾਣਕਾਰੀ ਮੁਤਾਬਕ ਬੀਤੇ ਦਿਨ ਐਤਵਾਰ ਨੂੰ ਖਾਨ ਸਾਬ੍ਹ ਆਪਣੇ ਜੱਦੀ ਪਿੰਡ ਭੰਡਾਲ ਦੋਨਾ ਵਿਖੇ ਆਏ ਸਨ ਅਤੇ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਪਿਤਾ ਇਕਬਾਲ ਮੁਹੰਮਦ ਵੀ ਉਨ੍ਹਾਂ ਦੀ ਫਗਵਾੜਾ ਰਿਹਾਇਸ਼ ਵਿਖੇ ਚਲੇ ਗਏ। ਇਸ ਦੌਰਾਨ ਸੋਮਵਾਰ ਦੁਪਹਿਰ ਕਰੀਬ ਡੇਢ ਵਜੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੇ ਪਿਤਾ ਇਕਬਾਲ ਮੁਹੰਮਦ ਦੀ ਮੌਤ ਹੋ ਗਈ। ਪਿੰਡ ਭੰਡਾਲ ਦੋਨਾ ਦੇ ਸਾਬਕਾ ਸਰਪੰਚ ਦਲਵੀਰ ਸਿੰਘ ਨੇ ਦੱਸਿਆ ਕਿ ਇਕਬਾਲ ਮੁਹੰਮਦ ਦੀ ਮੌਤ ਤੋਂ ਬਾਅਦ ਪਿੰਡ ਵਿਚ ਸ਼ੋਕ ਦੀ ਲਹਿਰ ਹੈ। ਇਕਬਾਲ ਮੁਹੰਮਦ ਨੂੰ ਪਿੰਡ ਭੰਡਾਲ ਦੋਨਾ ਵਿਖੇ ਹੀ ਮੰਗਲਵਾਰ ਕਰੀਬ 11 ਵਜੇ ਸਪੁਰਦ-ਏ-ਖਾਕ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ