69ਵੀਆਂ ਪੰਜਾਬ ਰਾਜ ਪੱਧਰੀ ਸਕੂਲ ਖੇਡਾਂ : ਕਬੱਡੀ ਨੈਸ਼ਨਲ ਸਟਾਈਲ 19 ਸਾਲ 'ਚ 12 ਟੀਮਾਂ ਨਾਕਆਊਟ ਪੁੱਜੀਆਂ
ਨਵਾਂਸ਼ਹਿਰ/ਪੋਜੇਵਾਲ ਸਰਾਂ, 13 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਂ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕਬੱਡੀ ਨੈਸ਼ਨਲ ਸਟਾਈਲ ਉਮਰ ਗੁੱਟ 19 ਸਾਲ ਲੜਕੀਆਂ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਲਖਵੀਰ ਸਿੰਘ ਦੀ ਅਗਵਾਈ ਵਿਚ ਨਵਾਂਸ਼ਹਿਰ ਵਿਖੇ ਚੱਲ ਰਿਹਾ ਹੈ। ਇਸ ਰਾਜ ਪੱਧਰੀ ਟੂਰਨਾਮੈਂਟ ਦੌਰਾਨ ਲੀਗ ਮੁਕਾਬਲੇ ਅੱਜ ਖਤਮ ਹੋ ਗਏ ਤੇ 12 ਟੀਮਾਂ ਨਾਕਆਊਟ ਦੌਰ ਵਿਚ ਪਹੁੰਚ ਗਈਆਂ। ਪੂਲ-ਏ ਵਿਚੋਂ ਫਾਜ਼ਿਲਕਾ, ਤਰਨਤਾਰਨ, ਪੂਲ ਬੀ ਵਿਚ ਪਟਿਆਲਾ ਅਤੇ ਫਰੀਦਕੋਟ, ਪੂਲ ਸੀ ਵਿਚੋਂ ਫਿਰੋਜ਼ਪੁਰ ਅਤੇ ਸੰਗਰੂਰ, ਪੂਲ ਡੀ ਵਿਚੋਂ ਰੂਪਨਗਰ ਅਤੇ ਹੁਸ਼ਿਆਰਪੁਰ, ਪੂਲ-ਈ ਵਿਚੋਂ ਐਸ.ਏ.ਐਸ. ਨਗਰ ਅਤੇ ਕਪੂਰਥਲਾ, ਪੂਲ ਐਫ ਵਿਚੋਂ ਬਠਿੰਡਾ ਅਤੇ ਅੰਮ੍ਰਿਤਸਰ ਜ਼ਿਲ੍ਹੇ ਨਾਕਆਊਟ ਦੌਰ ਵਿਚ ਪਹੁੰਚੇ ਹਨ। ਨਾਕਆਊਟ ਦੇ ਮੁਕਾਬਲੇ ਅੱਜ ਇਨਡੋਰ ਸਟੇਡੀਅਮ ਭੰਗਲ ਕਲਾਂ ਵਿਖੇ ਹੋਣਗੇ।