JALANDHAR WEATHER

ਮੋਟਰਸਾਈਕਲ ਸਵਾਰਾਂ ਨੂੰ ਟਰੱਕ ਨੇ ਮਾਰੀ ਟੱਕਰ, ਔਰਤ ਦੀ ਮੌਤ

ਭੁਲੱਥ, 13 ਅਕਤੂਬਰ (ਮੇਹਰ ਚੰਦ ਸਿੱਧੂ)-ਇਥੋਂ ਥੋੜ੍ਹੀ ਦੂਰੀ ਉਤੇ ਪੈਂਦੇ ਪਿੰਡ ਖੈਰਾਬਾਦ ਤਲਵੰਡੀ ਦੇ ਵਸਨੀਕ ਗੁਰਨਾਮ ਸਿੰਘ ਦੀ ਪਤਨੀ ਰਜਿੰਦਰ ਕੌਰ 30 ਸਾਲਾ ਵਿਆਹੁਤਾ ਦੀ ਟਰੱਕ ਨਾਲ ਹੋਈ ਟੱਕਰ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਨਾਮ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਟਾਂਡੇ ਵਾਲੀ ਸਾਈਡ ਨੂੰ ਆਪਣੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਜਾ ਰਹੇ ਸਨ। ਉਸ ਦੀ ਪਤਨੀ ਰਾਜਵਿੰਦਰ ਕੌਰ ਤੇ ਉਸ ਦਾ ਸੱਤ ਸਾਲਾ ਬੇਟਾ ਵੀ ਉਸਦੇ ਨਾਲ ਸਨ ਕਿ ਇਕ ਤੇਜ਼ ਰਫਤਾਰ ਟਰੱਕ ਦੀ ਟੱਕਰ ਹੋਣ ਕਰਕੇ ਉਸ ਦੀ ਪਤਨੀ ਰਾਜਵਿੰਦਰ ਕੌਰ ਦੀ ਮੌਕੇ ਉਤੇ ਹੀ ਮੌਤ ਹੋ ਗਈ। ਉਸ ਦਾ ਸੱਤ ਸਾਲਾ ਬੇਟਾ ਤੇ ਉਹ ਆਪ ਖੁਦ ਵਾਲ-ਵਾਲ ਬਚੇ ਹਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ