ਪੀ.ਐਮ. ਨਰਿੰਦਰ ਮੋਦੀ ਦਾ ਹਰਿਆਣਾ ਦੌਰਾ ਮੁਲਤਵੀ

ਨਵੀਂ ਦਿੱਲੀ, 13 ਅਕਤੂੂਬਰ-ਪੀ.ਐਮ. ਨਰਿੰਦਰ ਮੋਦੀ ਦਾ ਹਰਿਆਣਾ ਦੌਰਾ ਮੁਲਤਵੀ ਹੋ ਗਿਆ ਹੈ। ਉਨ੍ਹਾਂ ਨੇ 17 ਅਕਤੂਬਰ ਨੂੰ ਸੋਨੀਪਤ ਦੀ ਇਕ ਰੈਲੀ ਨੂੰ ਸੰਬੋਧਨ ਕਰਨਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਵਿਚ ਭਾਜਪਾ ਸਰਕਾਰ ਦੇ ਤੀਜੇ ਕਾਰਜਕਾਲ ਦੇ ਇਕ ਸਾਲ ਪੂਰੇ ਹੋਣ ‘ਤੇ ਦੌਰਾ ਕਰਨਾ ਸੀ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਰਾਜ ਦੇ ਲੋਕਾਂ ਲਈ ਕਰੋੜਾਂ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਸਮਰਪਿਤ ਅਤੇ ਉਦਘਾਟਨ ਕਰਨ ਵਾਲੇ ਸਨ।