JALANDHAR WEATHER

ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਸੱਸ ਦੀ ਮੌਤ, ਨੂੰਹ ਜ਼ਖ਼ਮੀ

ਕਪੂਰਥਲਾ, 13 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਤਲਵੰਡੀ ਚੌਧਰੀਆਂ ਨੇੜੇ ਅਣਪਛਾਤੇ ਵਾਹਨ ਵਲੋਂ ਸਕੂਟਰੀ ਨੂੰ ਟੱਕਰ ਮਾਰੇ ਜਾਣ ਕਾਰਨ ਸੱਸ ਤੇ ਨੂੰਹ ਦੋਵੇਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਰਾਹਗੀਰਾਂ ਨੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਸੱਸ ਦੀ ਇਲਾਜ ਦੌਰਾਨ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਜੋਤੀ ਪਤਨੀ ਹਰਮਨ ਵਾਸੀ ਹੁਸੈਨਪੁਰ ਨੇ ਦੱਸਿਆ ਕਿ ਉਹ ਆਪਣੀ ਸੱਸ ਬੀਰੋ ਪਤਨੀ ਜੋਗਿੰਦਰ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਹੁਸੈਨਪੁਰ ਵੱਲ ਨੂੰ ਆ ਰਹੇ ਸੀ, ਜਦੋਂ ਉਹ ਤਲਵੰਡੀ ਨੇੜੇ ਤੇਲ ਪਵਾਉਣ ਵਾਸਤੇ ਰੁਕੇ ਤਾਂ ਇਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਦੀ ਸਕੂਟਰੀ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਵਿਚ ਉਹ ਦੋਵੇਂ ਜ਼ਖਮੀ ਹੋ ਗਈਆਂ|

ਜਿਨ੍ਹਾਂ ਨੂੰ ਰਾਹਗੀਰਾਂ ਨੇ ਪਹਿਲਾਂ ਮੁੱਢਲਾ ਸਿਹਤ ਕੇਂਦਰ ਟਿੱਬਾ ਵਿਖੇ ਦਾਖ਼ਲ ਕਰਵਾਇਆ | ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਸਿਵਲ ਹਸਪਤਾਲ ਕਪੂਰਥਲਾ ਰੈਫ਼ਰ ਕਰ ਦਿੱਤਾ ਗਿਆ | ਜਿੱਥੇ ਉਨ੍ਹਾਂ ਦੀ ਸੱਸ ਦੀ ਹਾਲਤ ਗੰਭੀਰ ਦੇਖਦਿਆਂ ਡਿਊਟੀ ਡਾ. ਵਿਜੇ ਵਲੋਂ ਅੰਮ੍ਰਿਤਸਰ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ, ਜਦੋਂ ਉਸ ਦੀ ਸੱਸ ਨੂੰ ਲਿਜਾਣ ਲੱਗੇ ਤਾਂ ਉਸ ਦੀ ਮੌਤ ਹੋ ਗਈ | ਇਸ ਸੰਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ