ਟਰੱਕ ਥੱਲੇ ਆਉਣ ਨਾਲ 9 ਸਾਲਾਂ ਬੱਚੇ ਦੀ ਮੌਤ
ਨਾਭਾ, 19 ਅਕਤੂਬਰ - ਨਾਭਾ ਵਿਖੇ ਟਰੱਕ ਥੱਲੇ ਆਉਣ ਨਾਲ ਇਕ 9 ਸਾਲ ਬੱਚੇ ਦੀ ਮੌਤ ਹੋ ਗਈ। ਤੀਸਰੀ ਜਮਾਤ ਦਾ ਵਿਦਿਆਰਥੀ ਨਿਹਾਲ ਆਪਣੀ ਮਾਂ ਨਾਲ ਐਕਟਵਾ 'ਤੇ ਜਾ ਰਿਹਾ ਸੀ ਕਿ ਤੇਜ਼ ਰਫਤਾਰ ਟਰਾਲੇ ਦੇ ਥੱਲੇ ਆਉਣ ਕਰਕੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਬੱਚੇ ਦੀ ਮਾਂ ਦੂਸਰੇ ਪਾਸੇ ਕੱਚੇ ਵਿਚ ਜਾ ਡਿਗੀ, ਜਿਸ ਕਾਰਨ ਉਸ ਦਾ ਗੰਭੀਰ ਸੱਟਾਂ ਤੋਂ ਬਚਾਅ ਹੋ ਗਿਆ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਟਰੱਕ ਦੀ ਰਫਤਾਰ ਤੇਜ਼ ਹੋਣਾ ਸੀ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੋਤਵਾਲੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਹੋਏ ਹਾਦਸੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ।