JALANDHAR WEATHER

ਪਿੰਡ ਵੜੈਚ 'ਚ ਭੇਤਭਰੀ ਹਾਲਤ ਵਿਚ ਨੌਜਵਾਨ ਦਾ ਕਤਲ

ਕਾਹਨੂੰਵਾਨ, ਭੈਣੀ ਮੀਆਂ ਖਾਂ, 22 ਅਕਤੂਬਰ (ਜਸਪਾਲ ਸਿੰਘ ਸੰਧੂ, ਜਸਬੀਰ ਸਿੰਘ ਬਾਜਵਾ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਵੜੈਚ ਵਿਚ ਬੀਤੀ ਦੇਰ ਰਾਤ ਭੇਤਭਰੀ ਹਾਲਤ ਵਿਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਸੰਬੰਧ ਵਿਚ ਮ੍ਰਿਤਕ ਦੇ ਭਰਾ ਸਾਬੀ ਨੇ ਦੱਸਿਆ ਕਿ ਉਸਦੇ ਵੱਡੇ ਭਰਾ ਰਾਜਾ ਮਸੀਹ (40) ਪੁੱਤਰ ਬਿੱਟੂ ਮਸੀਹ ਦਾ ਬੀਤੀ ਰਾਤ ਪਿੰਡ ਦੇ ਕੁਝ ਵਿਅਕਤੀਆਂ ਨੇ ਕਤਲ ਕਰ ਦਿੱਤਾ ਹੈ। ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਵਾਲੇ ਜਿਨ੍ਹਾਂ ਉਪਰ ਦੋਸ਼ ਲਾਉਂਦੇ ਹਨ, ਉਹ ਪਹਿਲਾਂ ਵੀ ਇਕੱਠੇ ਕਈ ਵਾਰ ਪੀਂਦੇ ਖਾਂਦੇ ਸਨ ਅਤੇ ਲੜਾਈ-ਝਗੜਾ ਵੀ ਕਰ ਲੈਂਦੇ ਸਨ ਪਰ ਇਸ ਵਾਰ ਰਾਜੇ ਦੇ ਹੋਏ ਕਤਲ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਇਸ ਮੌਕੇ ਪੁਲਿਸ ਨੇ ਲਾਸ਼ ਆਪਣੇ ਕਬਜ਼ੇ ਵਿਚ ਲੈ ਲਈ ਹੈ ਅਤੇ ਪੋਸਟਮਾਰਟਮ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ