ਖਮਾਣੋਂ 'ਚ ਨੌਜਵਾਨ ਦਾ ਰੰਜਿਸ਼ਨ ਕਤਲ


ਖਮਾਣੋਂ,(ਫ਼ਤਿਹਗੜ੍ਹ ਸਾਹਿਬ), 22 ਅਕਤੂਬਰ (ਮਨਮੋਹਣ ਸਿੰਘ ਕਲੇਰ)- ਬੀਤੀ ਰਾਤ ਦੀਵਾਲੀ ਮੌਕੇ ਦੋ ਨੌਜਵਾਨਾਂ ਦੀ ਆਪਸੀ ਤਕਰਾਰਬਾਜ਼ੀ ਉਪਰੰਤ ਇਕ ਨੌਜਵਾਨ ਦਾ ਦੂਜੇ ਨੇ ਸਵੇਰੇ ਕਰੀਬ ਸਵਾ ਛੇ ਵਜੇ ਉਦੋ ਕਤਲ ਕਰ ਦਿੱਤਾ, ਜਦੋਂ ਉਹ ਆਪਣਾ ਕੁੱਤਾ ਘਰ ਤੋਂ ਬਾਹਰ ਘੁੰਮਾ ਰਿਹਾ ਸੀ। ਕਤਲ ਹੋਣ ਵਾਲੇ ਦਾ ਨਾਮ ਅਮਨਦੀਪ ਸਿੰਘ ਉਰਫ਼ ਸੰਮੀ ਵਾਸੀ ਵਾਰਡ ਛੇ ਦੱਸਿਆ ਜਾ ਰਿਹਾ ਹੈ, ਜਦੋੰ ਕਿ ਕਤਲ ਕਰਨ ਵਾਲੇ ਦਾ ਨਾਮ ਵਰਿੰਦਰ ਸਿੰਘ ਵਿਕੀ ਹੈ। ਪਰਿਵਾਰਕ ਮੈਂਬਰਾਂ ਵਲੋਂ ਮਾਮਲੇ ’ਚ ਲਾਪਰਵਾਹੀ ਵਰਤਣ ਦੇ ਦੋਸ਼ ਲਗਾਉਦਿਆਂ ਲੁਧਿਆਣਾ ਚੰਡੀਗੜ੍ਹ ਮਾਰਗ ’ਤੇ ਜਾਮ ਲਗਾ ਦਿੱਤਾ ਜਾ ਰਿਹਾ ਹੈ।