‘ਅਬਕੀ ਬਾਰ ਮੋਦੀ ਸਰਕਾਰ’ ਲਿਖਣ ਵਾਲੇ ਪੀਯੂਸ਼ ਪਾਂਡੇ ਦਾ ਦਿਹਾਂਤ
ਮੁੰਬਈ, 23 ਅਕਤੂਬਰ- ਐਡ ਗੁਰੂ ਦੇ ਨਾਂਅ ਨਾਲ ਜਾਣੇ ਜਾਂਦੇ ਪੀਯੂਸ਼ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 70 ਸਾਲ ਦੀ ਉਮਰ ਵਿਚ ਮੁੰਬਈ ਵਿਚ ਆਖਰੀ ਸਾਹ ਲਿਆ। ਪੀਯੂਸ਼ ਨੇ 'ਅਬਕੀ ਬਾਰ ਮੋਦੀ ਸਰਕਾਰ' ਦਾ ਨਾਅਰਾ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਮਿਲੇ ਸੁਰ ਮੇਰਾ ਤੁਮਹਾਰਾ' ਗੀਤ ਵੀ ਤਿਆਰ ਕੀਤਾ ਸੀ। ਸੁਹੇਲ ਸੇਠ ਨੇ ਐਕਸ 'ਤੇ ਇਕ ਪੋਸਟ ਰਾਹੀਂ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ।
ਪੀਯੂਸ਼ ਪਾਂਡੇ ਦਾ ਜਨਮ 1955 ਵਿਚ ਜੈਪੁਰ ਵਿਚ ਹੋਇਆ ਸੀ। ਪੀਯੂਸ਼ ਪਾਂਡੇ ਦਾ ਭਰਾ ਪ੍ਰਸੂਨ ਪਾਂਡੇ ਇਕ ਮਸ਼ਹੂਰ ਨਿਰਦੇਸ਼ਕ ਹੈ। ਜਦੋਂ ਕਿ ਉਨ੍ਹਾਂ ਦੀ ਭੈਣ ਇਲਾ ਅਰੁਣ ਵੀ ਇਕ ਗਾਇਕਾ ਅਤੇ ਅਦਾਕਾਰਾ ਹੈ।
;
;
;
;
;
;
;
;
;