JALANDHAR WEATHER

ਸੰਜੇ ਅਰੋੜਾ ਦੀ ਚੰਡੀਗੜ੍ਹ ਨਗਰ ਨਿਗਮ ਦੇ ਮੁੱਖ ਇੰਜੀਨੀਅਰ ਦੇ ਅਹੁਦੇ ਤੋਂ ਛੁੱਟੀ

ਚੰਡੀਗੜ੍ਹ, 24 ਅਕਤੂਬਰ (ਸੰਦੀਪ ਕੁਮਾਰ ਮਾਹਨਾ)- ਮਨੀਮਾਜਰਾ ਹਾਊਸਿੰਗ ਪ੍ਰੋਜੈਕਟ ਵਿਚ ਵਿਰੋਧੀਆਂ ਤੱਕ ਦਸਤਾਵੇਜ਼ਾਂ ਦੇ ਪਹੁੰਚਣ ਦਾ ਮੁੱਦਾ ਹੋਵੇ ਜਾਂ ਮਨੋਹਰ ਲਾਲ ਖੱਟਰ ਦੇ ਪ੍ਰੋਗਰਾਮ ਕਾਰਨ ਹੋਈ ਦੇਸ਼ ਵਿਆਪੀ ਨਮੋਸ਼ੀ ਦਾ ਜਾਂ ਫ਼ਿਰ ਕਮਿਊਨਿਟੀ ਸੈਂਟਰ ਬੁਕਿੰਗ ਘੁਟਾਲਾ ਹੋਵੇ ਹਰ ਮਾਮਲੇ ਵਿਚ ਅਧਿਕਾਰੀ ਹੇਠਲੇ ਪੱਧਰ ਦੇ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਕੇ ਆਪਣੇ ਆਪ ਨੂੰ ਬਚਾਅ ਰਹੇ ਹਨ।

ਇਸ ਵਾਰ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਖ਼ਤ ਕਾਰਵਾਈ ਕਰਦਿਆਂ ਚੰਡੀਗੜ੍ਹ ਨਗਰ ਨਿਗਮ ਦੇ ਮੁੱਖ ਇੰਜੀਨੀਅਰ ਸੰਜੇ ਅਰੋੜਾ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਬਾਗਬਾਨੀ ਦੇ ਸੁਪਰਡੈਂਟ ਇੰਜੀਨੀਅਰ (ਐਸ ਈ) ਕ੍ਰਿਸ਼ਨ ਪਾਲ ਨੂੰ ਮੁੱਖ ਇੰਜੀਨੀਅਰ ਦਾ ਚਾਰਜ ਦਿੱਤੇ ਜਾਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ